ਕਾਬੂਲ: ਅਫਗਾਨਿਸਤਾਨ ਦੀ ਜੇਲ੍ਹ ‘ਚ ਆਤਮਘਾਤੀ ਕਾਰ ਬੰਬ ਵਿਸਫੋਟ ਤੇ ਬੰਦੂਕਧਾਰੀ ਨੇ ਜੇਲ੍ਹ ਤੇ ਹਮਲਾ ਕੀਤਾ। ਅਫਗਾਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਦਸੇ ‘ਚ 29 ਲੋਕਾਂ ਦੀ ਮੌਤ ਹੋ ਗਈ ਤੇ 50 ਨਾਲੋਂ ਵੱਧ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈਐਸਆਈ ਨੇ ਲਈ ਹੈ।
ਸੂਬਾਈ ਰਾਜਪਾਲ ਅਤਾਉੱਲਾ ਖੋਗਾਯਾਨੀ ਨੇ ਕਿਹਾ ਕਿ ਜਲਾਲਾਬਾਦ ਵਿੱਚ ਅਫਗਾਨ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਇੱਕ ਭਿਆਨਕ ਮੁਕਾਬਲਾ ਹੋਇਆ। ਰਾਜਧਾਨੀ ਨਾਗਰਹਰ ਵਿੱਚ ਐਤਵਾਰ ਸ਼ਾਮ ਤੱਕ ਦੋਵਾਂ ਪਾਸਿਆਂ ਤੋਂ ਫਾਇਰਿੰਗ ਜਾਰੀ ਰਹੀ।
ਨੰਗਰਹਾਰ ਦੇ ਰਾਜਪਾਲ, ਅਤਾਉੱਲਾ ਖੋਗਾਯਾਨੀ ਨੇ ਕਿਹਾ ਕਿ ਇਸ ਹਮਲੇ ਵਿੱਚ 29 ਲੋਕ ਮਾਰੇ ਗਏ ਹਨ ਤੇ 50 ਹੋਰ ਜ਼ਖਮੀ ਹੋਏ ਹਨ। ਤਾਲਿਬਾਨ ਤੇ ਆਈਐਸ ਅੱਤਵਾਦੀ ਪੂਰਬੀ ਅਫਗਾਨਿਸਤਾਨ ਵਿੱਚ ਸਰਗਰਮ ਹਨ। ਅਫਗਾਨ ਸੁਰੱਖਿਆ ਬਲ ਅੱਤਵਾਦ ਦੇ ਵਿਰੁੱਧ ਲੜਾਈ ਵਿੱਚ ਸਫਲ ਹੋਏ ਹਨ।