ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕੰਟਰੋਲ ਵਾਲੇ ਇਲਾਕੇ ਕਾਮਦੀਸ਼ ਘਾਟੀ ‘ਚ ਹੜ੍ਹ ਨਾਲ 40 ਲੋਕਾਂ ਦੀ ਮੌਤ ਹੋ ਗਈ। ਦਰਜਨਾਂ ਘਰ ਡਿੱਗ ਗਏ। ਸੌ ਤੋਂ ਜ਼ਿਆਦਾ ਲੋਕ ਲਾਪਤਾ ਹਨ। ਇੱਥੇ ਖਰਾਬ ਸੰਚਾਰ ਵਿਵਸਥਾ ਦੇ ਕਾਰਨ ਰਾਹਤ ਕਾਰਜਾਂ ‘ਚ ਵੀ ਮੁਸ਼ਕਲ ਹੋ ਰਹੀ ਹੈ।ਨੂਰਿਸਤਾਨ ਸੂਬੇ ਦੇ ਕਾਮਦੀਸ਼ ਘਾਟੀ ‘ਚ ਅਚਾਨਕ ਹੜ੍ਹ ਆ ਗਿਆ। ਹੜ੍ਹ ‘ਚ ਡੁੱਬੀਆਂ 40 ਲਾਸ਼ਾਂ ਨੂੰ ਕੱਢ ਲਿਆ ਗਿਆ ਹੈ। ਸੌ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਕਿਹਾ ਕਿ ਮਨੁੱਖੀ ਏਜੰਸੀਆਂ ਨੂੰ ਇਲਾਕੇ ‘ਚ ਰਾਹਤ ਕਾਰਜ ਲਈ ਦਾਖਲ ਹੋਣ ਦੇਣਗੇ। ਇੱਥੇ ਸੌ ਲੋਕਾਂ ਦੀ ਮੌਤ ਹੋ ਗਈ ਹੈ ਜਾਂ ਫਿਰ ਉਹ ਲਾਪਤਾ ਹਨ। ਇਸ ਖੇਤਰ ‘ਚ ਨਾਗਰਿਕ ਜਾਰੀ ਜੰਗ ਤੇ ਕੋਰੋਨਾ ਮਹਾਮਾਰੀ ਨਾਲ ਹੁਣ ਹੜ੍ਹ ਨਾਲ ਵੀ ਜੂਝ ਰਹੇ ਹਨ। ਇਸ ਇਲਾਕੇ ਦੀ ਭੂਗੋਲਿਕ ਸਥਿਤੀ ਦੇ ਕਾਰਨ ਮਦਦ ਕਰਨਾ ਇਕ ਚੁਣੌਤੀ ਹੈ। ਏਐੱਨਆਈ ਨੇ ਹੜ੍ਹ ‘ਚ 150 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਹੈ। ਪਿਛਲੇ ਮਹੀਨੇ ਹੇਰਾਤ ਦੇ ਕੁਝ ਹਿੱਸਿਆਂ ‘ਚ ਆਏ ਹੜ੍ਹ ਦੇ ਕਾਰਨ ਇੱਥੇ 12 ਲੋਕਾਂ ਦੀ ਮੌਤ ਹੋ ਗਈ ਸੀ।