40.96 F
New York, US
December 28, 2024
PreetNama
ਰਾਜਨੀਤੀ/Politics

ਅਫ਼ਗਾਨਿਸਤਾਨ ‘ਚ ਖ਼ਤਰਨਾਕ ਹੈ ISIS ਖੋਰਾਸਨ, ਕਾਬੁਲ ਬਲਾਸਟ ‘ਚ ਹੈ ਇਸਦਾ ਹੱਥ; ਤਾਲਿਬਾਨ ਦਾ ਵੀ ਹੈ ਦੁਸ਼ਮਨ

ਅਫ਼ਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਜਾਨਲੇਵਾ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ਲਈ ਇਸਲਾਮਿਕ ਸਟੇਟ ਖੋਰਾਸਨ (ਆਈਐਸ-ਕੇ) ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕਾਬੁਲ ਹਵਾਈ ਅੱਡੇ ਦੇ ਨੇੜੇ ਵੀਰਵਾਰ ਸ਼ਾਮ ਨੂੰ ਲਗਾਤਾਰ ਦੋ ਧਮਾਕੇ ਹੋਏ। ਇਸ ਵਿਚ 60 ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। ਹਮਲੇ ਵਿਚ 140 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ,ਔਰਤਾਂ, ਅਮਰੀਕੀ ਸੁਰੱਖਿਆ ਕਰਮਚਾਰੀ ਅਤੇ ਤਾਲਿਬਾਨ ਗਾਰਡ ਸ਼ਾਮਲ ਹਨ। ਇਨ੍ਹਾਂ ਧਮਾਕਿਆਂ ਤੋਂ ਬਾਅਦ ਹੁਣ ਕਾਬੁਲ ਹਵਾਈ ਅੱਡੇ ਤੋਂ ਚਲਾਏ ਜਾ ਰਹੇ ਬਚਾਅ ਕਾਰਜ ਖ਼ਤਰੇ ਵਿਚ ਪੈ ਸਕਦੇ ਹਨ।

ਆਈਐਸ-ਕੇ ਨਾਲ ਜੁੜੇ ਕੁਝ ਮਹੱਤਵਪੂਰਨ ਤੱਥ ਜਾਣੋ

2014 ਦੇ ਅਖ਼ੀਰ ਵਿਚ ਪਹਿਲੀ ਵਾਰ, ਆਈਐਸ-ਕੇ ਅਫ਼ਗਾਨਿਸਤਾਨ ਦੇ ਸਾਹਮਣੇ ਆਇਆ ਸੀ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਤਾਲਿਬਾਨੀਆਂ ਦੁਆਰਾ ਬਣਾਇਆ ਗਿਆ ਸੀ ਜੋ ਪਾਕਿਸਤਾਨ ਤੋਂ ਭੱਜ ਗਏ ਸਨ।

ਕੱਟੜਪੰਥੀ ਸੁੰਨੀ ਮੁਸਲਮਾਨਾਂ ਦੇ ਇਸ ਅੱਤਵਾਦੀ ਸੰਗਠਨ ਨੇ ਸ਼ੁਰੂ ਤੋਂ ਹੀ ਤਾਲਿਬਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਨੂੰ ਕੰਟਰੋਲ ਕਰੇ।

ਇਸ ਅੱਤਵਾਦੀ ਸੰਗਠਨ ਨੇ ਕਾਬੁਲ ਅਤੇ ਹੋਰ ਸ਼ਹਿਰਾਂ ਵਿਚ ਦੂਜੇ ਦੇਸ਼ਾਂ ਦੇ ਸਰਕਾਰੀ ਠਿਕਾਣਿਆਂ ਅਤੇ ਫੌਜੀ ਠਿਕਾਣਿਆਂ ਉੱਤੇ ਕਈ ਹਮਲੇ ਕੀਤੇ ਹਨ।

 ਇਨ੍ਹਾਂ ਅੱਤਵਾਦੀਆਂ ਨੇ ਕਈ ਭੀੜ-ਭੜੱਕੇ ਵਾਲੇ ਖੇਤਰਾਂ ਵਿਚ ਪਿੰਡ ਵਾਸੀਆਂ ਅਤੇ ਰੈੱਡ ਕਰਾਸ ਦੇ ਮੈਂਬਰਾਂ ਦੀ ਬੇਰਹਿਮੀ ਨਾਲ ਹੱਤਿਆ ਅਤੇ ਆਤਮਘਾਤੀ ਬੰਬ ਧਮਾਕੇ ਵੀ ਕੀਤੇ ਹਨ।

 ਅਪ੍ਰੈਲ 2017 ਵਿਚ, ਅਮਰੀਕਾ ਨੇ ਆਈਐਸ-ਕੇ ਨੂੰ ਨਿਸ਼ਾਨਾ ਬਣਾਉਣ ਲਈ ਪੂਰਬੀ ਅਫ਼ਗਾਨਿਸਤਾਨ ਦੇ ਅਚਿਨ ਜ਼ਿਲ੍ਹੇ ਦੇ ਇਕ ਅਧਾਰ ਉੱਤੇ 20,000 ਪੌਂਡ ਦਾ ਬੰਬ, ਜਿਸਨੂੰ ਮਦਰ ਆਫ਼ ਬੰਬ ਕਿਹਾ ਜਾਂਦਾ ਹੈ, ਸੁੱਟਿਆ।

ਆਈਐਸ-ਕੇ ਪੱਛਮੀ ਸਮਰਥਿਤ ਸਰਕਾਰ ਦੇ ਨਾਲ-ਨਾਲ ਤਾਲਿਬਾਨ ਨਾਲ ਵੀ ਲੜਦਾ ਰਿਹਾ ਹੈ, ਹਾਲਾਂਕਿ ਇਰਾਕ ਅਤੇ ਸੀਰੀਆ ਵਿਚ ਕੰਮ ਕਰ ਰਹੇ ਆਈਐਸ ਨਾਲ ਉਸਦੇ ਸੰਬੰਧ ਅਸਪੱਸ਼ਟ ਹਨ।

– ਚਸ਼ਮਦੀਦਾਂ ਦੇ ਅਨੁਸਾਰ, ਇਕ ਬੰਬ ਹਵਾਈ ਅੱਡੇ ਦੇ ਐਬੇ ਗੇਟ ਅਤੇ ਦੂਜਾ ਹਵਾਈ ਅੱਡੇ ਦੇ ਬਾਹਰ ਬੈਰਨ ਹੋਟਲ ਦੇ ਨੇੜੇ ਫਟਿਆ। ਘਟਨਾ ਦੇ ਦੋਵੇਂ ਸਥਾਨ ਨੇੜੇ-ਨੇੜੇ ਹਨ। ਇਸ ਹਮਲੇ ਵਿਚ ਕਈ ਅਫ਼ਗਾਨ ਨਾਗਰਿਕ ਮਾਰੇ ਗਏ ਸਨ।

ਹਮਲੇ ਬਾਰੇ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਅਲਰਟ ਜਾਰੀ

ਦੱਸ ਦੇਈਏ ਕਿ ਬੁੱਧਵਾਰ ਸ਼ਾਮ ਨੂੰ ਕਾਬੁਲ ਵਿਚ ਅਮਰੀਕੀ ਦੂਤਘਰ ਵੱਲੋਂ ਜਾਰੀ ਅਲਰਟ ਵਿਚ ਨਾਗਰਿਕਾਂ ਨੂੰ ਹਵਾਈ ਅੱਡੇ ਵੱਲ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਸੀ। ਜਿਹੜੇ ਲੋਕ ਪਹਿਲਾਂ ਹੀ ਏਅਰਪੋਰਟ ਦੇ ਗੇਟ ‘ਤੇ ਮੌਜੂਦ ਹਨ ਉਨ੍ਹਾਂ ਨੂੰ ਵੀ ਤੁਰੰਤ ਛੱਡ ਦੇਣਾ ਲਈ ਕਿਹਾ ਗਿਆ ਸੀ। ਆਸਟ੍ਰੇਲੀਆ ਨੇ ਆਪਣੇ ਲੋਕਾਂ ਨੂੰ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਸੀ। ਇਸ ਤੋਂ ਇਲਾਵਾ, ਯੂਕੇ ਦੇ ਆਰਮਡ ਫੋਰਸਿਜ਼ ਮੰਤਰੀ ਜੇਮਸ ਹੈਪੀ ਨੇ ਕਿਹਾ ਕਿ “ਕਿਸੇ ਵੱਡੇ ਹਮਲੇ ਦੀਆਂ ਬਹੁਤ ਭਰੋਸੇਯੋਗ ਰਿਪੋਰਟਾਂ” ਸਨ। ਇਸ ਲਈ ਲੋਕਾਂ ਨੂੰ ਏਅਰਪੋਰਟ ਤੋਂ ਦੂਰ ਜਾਣਾ ਚਾਹੀਦਾ ਹੈ।

ਪਿਛਲੇ 12 ਮਹੀਨਿਆਂ ਦੌਰਾਨ ਅਫ਼ਗਾਨਿਸਤਾਨ ਵਿਚ ਆਈਐਸ ਦੇ ਹਮਲੇ

15 ਮਈ, 2021

ਕਾਬੁਲ ਦੇ ਬਾਹਰਵਾਰ ਇਕ ਮਸਜਿਦ ਦੇ ਅੰਦਰ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਏ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ।

08 ਮਈ, 2021

ਕਾਬੁਲ ਦੇ ਇਕ ਸਕੂਲ ਦੇ ਬਾਹਰ ਇਕ ਕਾਰ ਬੰਬ ਅਤੇ ਮੋਰਟਾਰ ਹਮਲੇ ਵਿਚ 80 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ।

ਮਾਰਚ 02, 2021

ਪੂਰਬੀ ਸ਼ਹਿਰ ਜਲਾਲਾਬਾਦ, ਅਫ਼ਗਾਨਿਸਤਾਨ ਵਿਚ ਤਿੰਨ ਮਹਿਲਾ ਮੀਡੀਆ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

10 ਦਸੰਬਰ, 2020

ਟੀਵੀ ਪੇਸ਼ਕਾਰ ਅਤੇ ਮਹਿਲਾ ਅਧਿਕਾਰ ਕਾਰਕੁਨ ਦੀ ਹੱਤਿਆ।

02 ਨਵੰਬਰ, 2020

ਕਾਬੁਲ ਯੂਨੀਵਰਸਿਟੀ ‘ਤੇ ਹਮਲਾ, 35 ਲੋਕਾਂ ਦੀ ਮੌਤ, ਜ਼ਿਆਦਾਤਰ ਵਿਦਿਆਰਥੀ ਮਾਰੇ ਗਏ।

24 ਅਕਤੂਬਰ, 2020

ਕਾਬੁਲ ਵਿਚ ਇਕ ਸਿੱਖਿਆ ਕੇਂਦਰ ‘ਤੇ ਆਤਮਘਾਤੀ ਹਮਲੇ ਵਿਚ 24 ਮਰੇ, ਬਹੁਤੇ ਵਿਦਿਆਰਥੀ ਮਾਰੇ ਗਏ ਸੀ।

02 ਅਗਸਤ, 2020

ਜਲਾਲਾਬਾਦ ਦੀ ਜੇਲ੍ਹ ‘ਤੇ ਬੰਦੂਕਧਾਰੀਆਂ ਦਾ ਹਮਲਾ, 29 ਮਰੇ, 300 ਤੋਂ ਵੱਧ ਕੈਦੀ ਰਿਹਾਅ ਕਰ ਦਿੱਤੇ ਗਏ।

Related posts

ਸਖ਼ਤ ਹੋਈ ਸਰਕਾਰ, ਤਿੰਨ ਦਿਨ ਦੇ ਅੰਦਰ ਘੱਟ ਹੋਣਗੀਆਂ ਆਕਸੀਜਨ ਕੰਨਸਟ੍ਰੇਟਰ ਦੀਆਂ ਕੀਮਤਾਂ

On Punjab

ਗਣਤੰਤਰ ਦਿਵਸ ‘ਤੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਮੁੱਖ ਮਹਿਮਾਨ, ਮੋਦੀ ਦਾ ਸੱਦਾ ਕਬੂਲਿਆ

On Punjab

ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ 28 ਨੂੰ ਅਰਥੀ ਫੂਕ ਮੁਜ਼ਾਹਰਾ 4 ਮਈ ਨੂੰ ‘ਆਪ’ ਉਮੀਦਵਾਰ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ

On Punjab