50.11 F
New York, US
March 13, 2025
PreetNama
ਖਾਸ-ਖਬਰਾਂ/Important News

ਅਫ਼ਗਾਨਿਸਤਾਨ ‘ਚ ਬੱਚਿਆਂ ਦੇ ਹਾਲਾਤਾਂ ‘ਤੇ ਯੂਨਿਸੈੱਫ ਚਿੰਤਿਤ, ਛੇ ਮਹੀਨਿਆਂ ‘ਚ 460 ਬੱਚਿਆਂ ਦੀ ਹੋਈ ਮੌਤ

ਸੰਯੁਕਤ ਰਾਸ਼ਟਰ ਬਾਲ਼ ਕੋਸ਼ ਨੇ ਆਪਣੀ ਹਾਲਿਆ ਰਿਪੋਰਟ ‘ਚ ਕਿਹਾ ਕਿ ਅਫ਼ਗਾਨਿਸਤਾਨ ‘ਚ ਸਾਲ 2021 ਦੇ ਪਹਿਲੇ ਛੇ ਮਹੀਨਿਆਂ ‘ਚ ਲਗਾਤਾਰ ਹੋਈ ਹਿੰਸਾ ਦੇ ਕਾਰਨ ਘੱਟ ਤੋਂ ਘੱਟ 460 ਬੱਚੇ ਮਾਰੇ ਗਏ ਹਨ। ਰਿਪੋਰਟ ‘ਚ ਚਾਰ ਕੁੜੀਆਂ ਤੇ ਦੋ ਮੁੰਡਿਆਂ ਸਣੇ ਇਕ ਪਰਿਵਾਰ ਦੇ 9 ਮੈਂਬਰਾਂ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਐਤਵਾਰ ਨੂੰ ਹੋਏ ਵਿਸਫੋਟ ਦੌਰਾਨ ਮਾਰੇ ਗਏ ਸੀ। ਇਸ ਵਿਸਫੋਟ ‘ਚ ਤਿੰਨ ਹੋਰ ਬੱਚੇ ਜ਼ਖ਼ਮੀ ਹੋਏ ਸੀ।

ਰਿਪੋਰਟ ਵਿਚ ਜ਼ੋਰ ਦਿੱਤਾ ਗਿਆ ਹੈ ਕਿ ਚਾਰ ਦਹਾਕਿਆਂ ਦੇ ਸੰਘਰਸ਼ ਨੇ ਅਫਗਾਨਿਸਤਾਨ ਵਿਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਨੰਗਰਹਾਰ ‘ਚ ਲੜਾਈ ਦੌਰਾਨ ਆਪਣੀ ਲੱਤ ਗੁਆਉਣ ਵਾਲੇ ਹਿਬਤੁੱਲਾ ਨਾਂ ਦੇ 6 ਸਾਲਾ ਲੜਕੇ ਨੇ ਕਿਹਾ ਕਿ ਉਹ ਹੁਣ ਨਕਲੀ ਲੱਤ ‘ਤੇ ਨਿਰਭਰ ਹੈ।

ਹੇਬਤੁੱਲਾ ਦੇ ਪਿਤਾ ਅਬਦੁੱਲਾ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਨੰਗਰਹਾਰ ਵਿਚ ਝੜਪ ਵਿਚ ਗੋਲੀ ਮਾਰ ਦਿੱਤੀ ਗਈ ਸੀ। ਉਹ ਲੰਬੇ ਸਮੇਂ ਤਕ ਹਸਪਤਾਲ ਵਿਚ ਦਾਖਲ ਰਹੇ ਤੇ ਫਿਰ ਉਸ ਦੀ ਲੱਤ ਕੱਟ ਦਿੱਤੀ ਗਈ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਪਰਿਵਾਰ ਨਿਰਾਸ਼ਾ ਵਿਚ ਡੁੱਬ ਗਿਆ ਹੈ। ਅਬਦੁੱਲਾ ਨੇ ਕਿਹਾ ਕਿ ਉਸ ਦੇ ਪੁੱਤਰ ਦਾ ਹੁਣ ਰੈੱਡ ਕਰਾਸ ਦੁਆਰਾ ਇਲਾਜ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੇ ਉਸ ਲਈ ਨਕਲੀ ਲੱਤ ਬਣਾਈ ਹੈ।

ਨੰਗਰਹਾਰ ਦੇ ਰਹਿਣ ਵਾਲੇ ਥੈਰੇਪਿਸਟ ਮੁਹੰਮਦ ਫਹੀਮ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਰੋਜ਼ ਲਿਆਂਦੇ ਜਾਣ ਵਾਲੇ 15 ਵਿੱਚੋਂ 10 ਬੱਚੇ ਦਿਮਾਗ਼ੀ ਠੰਢ ਤੋਂ ਪੀੜਤ ਹਨ। ਉਨ੍ਹਾਂ ਸਥਿਤੀ ਨੂੰ ਬਹੁਤ ਖ਼ਤਰਨਾਕ ਦੱਸਿਆ ਤੇ ਅਜਿਹੀਆਂ ਘਟਨਾਵਾਂ ਲਈ ਜੰਗ ਨੂੰ ਜ਼ਿੰਮੇਵਾਰ ਠਹਿਰਾਇਆ।

ਯੂਨੀਸੇਫ ਨੇ ਵੀ ਅਫਗਾਨ ਬੱਚਿਆਂ ਦੀ ਹਾਲਤ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਯੂਨੀਸਐੱਫ ਦੀ ਸੰਚਾਰ ਮੁਖੀ ਸਾਮੰਥਾ ਮੋਰਟ ਨੇ ਕਿਹਾ, ‘ਅਸੀਂ ਇਸ ਸਾਲ ਹੁਣ ਤਕ ਵਿਸਫੋਟਕ ਉਪਕਰਨਾਂ ਨਾਲ ਮਾਰੇ ਗਏ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਵੀ ਚਿੰਤਤ ਹਾਂ। ਇਕੱਲੇ ਬੱਚੇ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਹੈ। ਯੂਨੀਸੈੱਫ ਮੁਤਾਬਕ ਅਫਗਾਨ ਬੱਚੇ ਸਾਲਾਂ ਤੋਂ ਗਰੀਬੀ ਤੇ ਕੁਪੋਸ਼ਣ ਨਾਲ ਜੂਝ ਰਹੇ ਹਨ।

Related posts

Tulsi Vivah 2024: ਭਗਵਾਨ ਵਿਸ਼ਨੂੰ ਨੇ ਕਿਉਂ ਕਰਵਾਇਆ ਤੁਲਸੀ ਨਾਲ ਵਿਆਹ ? ਜਾਣੋ ਇਸ ਨਾਲ ਜੁੜੇ ਮਿਥਿਹਾਸਕ ਤੱਥ

On Punjab

ਅਮਰੀਕਾ ’ਚ ਭਾਰਤੀ ਦਾ ਵੱਡਾ ਕਾਰਾ! ਕੋਰੋਨਾ ਰਾਹਤ ਦੇ 178 ਕਰੋੜ ਡਕਾਰੇ, ਹੁਣ ਜ਼ਬਤ ਹੋਵੇਗੀ ਸਾਰੀ ਦੌਲਤ

On Punjab

Abortion Access In US: ਅਮਰੀਕੀ ਸੰਸਦ ਦੇ ਹੇਠਲੇ ਸਦਨ ਨੇ ਗਰਭਪਾਤ ਕਾਨੂੰਨ ਦੀ ਬਹਾਲੀ ਨੂੰ ਦਿੱਤੀ ਮਨਜ਼ੂਰੀ

On Punjab