ਅਫ਼ਗਾਨਿਸਤਾਨ ਸਥਿਤ ਸੰਯੁਕਤ ਰਾਸ਼ਟਰ ਦਫ਼ਤਰ ‘ਚ ਕੰਮ ਕਰਨ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਲਗਾਤਾਰ ਤਾਲਿਬਾਨ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇਸ ਦੀ ਜਾਣਕਾਰੀ ਅਫ਼ਗਾਨਿਸਤਾਨ ਲਈ ਨਿਯੁਕਤ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਡੇਬੋਰਾਹ ਲਿਓਂਸ ਨੇ ਸੁਰੱਖਿਆ ਪ੍ਰੀਸ਼ਦ ਨੂੰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ 10 ਤੋਂ 25 ਅਗਸਤ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਫੀ ਵਧੀਆਂ ਹਨ। ਲਿਓਂਸ ਨੇ ਸੁਰੱਖਿਆ ਪ੍ਰੀਸ਼ਦ ਨੇ ਦੱਸਿਆ ਕਿ ਯੂਐਨ ਦੇ ਅਫ਼ਗਾਨ ਕਰਮਚਾਰੀ ਬੇਹੱਦ ਮੁਸ਼ਕਿਲ ਹਾਲਾਤ ‘ਚ ਆਪਣੇ ਕੰਮ ਨੂੰ ਅੰਜ਼ਾਮ ਦੇਣ ‘ਚ ਲੱਗੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਆਪਣੇ ਕੰਮ ਨੂੰ ਅੰਜ਼ਾਮ ਦੇਣ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿੱਜੀ ਤੌਰ ‘ਤੇ ਜੇਕਰ ਕਿਹਾ ਜਾਵੇ ਤਾਂ ਉੱਥੇ ਕੰਮ ਕਰਨ ਵਾਲੇ ਅਫ਼ਗਾਨੀਆਂ ਦੇ ਜੀਵਨ ‘ਤੇ ਸੰਕਟ ਹੈ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਕਿ ਤਾਲਿਬਾਨ ਦੇ ਕਾਬੁਲ ‘ਚ ਆਉਣ ਵਾਲੇ ਕੁਝ ਦਿਨ ਪਹਿਲਾਂ ਤੇ ਕੁਝ ਦਿਨਾਂ ਤੋਂ ਬਾਅਦ ਹਾਲਾਤ ‘ਚ ਕਾਫੀ ਬਦਲਾਅ ਆਇਆ ਹੈ। ਕਰਮਚਾਰੀਆਂ ਨੂੰ ਧਮਕਾਉਣ ਤੇ ਉਨ੍ਹਾਂ ਨਾਲ ਬੁਰੀ ਵਰਤਾਓ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸੰਯੁਕਤ ਰਾਸ਼ਟਰ ਦਫ਼ਤਰ ‘ਚ ਲੁੱਟ ਖੋਹ ਤਕ ਕੀਤੀ ਗਈ ਤੇ ਉੱਥੇ ਮੌਜੂਦ ਕਰਮਚਾਰੀਆਂ ਨਾਲ ਕੁੱਟ ਮਾਰ ਤਕ ਕੀਤੀ ਗਈ। ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਲਿਓਂਸ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਕਰਮਚਾਰੀ ਸੁਤੰਤਰ ਰੂਪ ਨਾਲ ਕਿਤੇ ਵੀ ਆ ਜਾ ਨਹੀਂ ਸਕਦੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸੰਯੁਕਤ ਰਾਸ਼ਟਰ ਕਾਫੀ ਚਿੰਤਤ ਹੈ।