19.08 F
New York, US
December 23, 2024
PreetNama
ਖਾਸ-ਖਬਰਾਂ/Important News

ਅਫ਼ਗਾਨਿਸਤਾਨ ‘ਤੇ ਮੁੜ ਤਾਲਿਬਾਨ ਦਾ ਕਬਜ਼ਾ, ਅਸ਼ਰਫ ਗਨੀ ਤੇ ਕਈ ਵੱਡੇ ਲੀਡਰਾਂ ਨੇ ਦੇਸ਼ ਛੱਡਿਆ

 ਤਾਲਿਬਾਨ ਨੇ ਮੁੜ ਅਫ਼ਗਾਨਿਸਤਾਨ ‘ਤੇ ਕਬਜ਼ਾ ਜਮਾ ਲਿਆ ਹੈ। ਤਾਲਿਬਾਨ ਦੇ ਅੱਤਵਾਦੀਆਂ ਨੇ ਐਤਵਾਰ ਸਵੇਰ ਤੋਂ ਹੀ ਘੇਰਾਬੰਦੀ ਕਰ ਲਈ ਸੀ। ਬਾਅਦ ਵਿਚ ਜਦੋਂ ਉਹ ਕਾਬੁਲ ‘ਚ ਵੜੇ ਤਾਂ ਅਫ਼ਗਾਨਿਸਤਾਨ ਦੀ ਫੌਜ ਨੇ ਸਰੰਡਰ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਅਤੇ ਤਾਲਿਬਾਨ ਦੇ ਨੁਮਾਇੰਦਗੀ ਵਿਚਕਾਰ ਗੱਲਬਾਤ ਹੋਈ ਤੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਚਲੇ ਗਏ। ਗਨੀ ਦੇ ਤਜ਼ਾਕਿਸਤਾਨ ਜਾਣ ਦੀ ਖਬਰ ਹੈ ਹਾਲਾਂਕਿ ਅਧਿਕਾਰਤ ਤੌਰ ‘ਤੇ ਹਾਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਗਨੀ ਦੇ ਨਾਲ ਹੀ ਉਪ-ਰਾਸ਼ਟਰਪਤੀ ਸਮੇਤ ਹੋਰ ਕਈ ਚੋਟੀ ਦੇ ਆਗੂਆਂ ਦੇ ਦੇਸ਼ ਛੱਡ ਕੇ ਜਾਣ ਦੀ ਖ਼ਬਰ ਹੈ। ਤਾਲਿਬਾਨ ਦੇ ਕਰੂਰ ਸ਼ਾਸਨ ਤੇ ਅਨਿਸ਼ਚਤਤਾ ਤੋਂ ਘਬਰਾਏ ਆਮ ਲੋਕ ਵੀ ਵੱਡੀ ਗਿਣਤੀ ‘ਚ ਦੇਸ਼ ਛੱਡ ਰਹੇ ਹਨ।

ਕਾਬੁਲ ‘ਚ ਲੁੱਟ-ਖੋਹ ਤੇ ਅਰਾਜਕਤਾ ਰੋਕਣ ਲਈ ਤਾਲਿਬਾਨ ਨੇ ਆਪਣੇ ਲੜਾਕਿਆਂ ਨੂੰ ਸੁਰੱਖਿਆ ‘ਚ ਲਗਾਇ

ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਦੀਨ ਨੇ ਕਿਹਾ ਹੈ ਕਿ ਉਸ ਦੇ ਲੜਾਕਿਆਂ ਨੂੰ ਕਾਬੁਲ ‘ਚ ਲੁੱਟ-ਖੋਹ ਰੋਕਣ ਨੂੰ ਕਿਹਾ ਗਿਆ ਹੈ ਕਿਉਂਕਿ ਪੁਲਿਸ ਪੋਸਟ ਛੱਡ ਕੇ ਚਲੀ ਗਈ ਹੈ। ਤਾਲਿਬਾਨ ਸੱਤਾ ਟਰਾਂਸਫਰ ਨੂੰ ਸ਼ਾਂਤੀਪੂਰਨ ਕਰਾਰ ਦਿੱਤਾ ਹੈ। ਪਰ ਕਾਬੁਲ ਦੇ ਇਕ ਹਸਪਤਾਲ ਨੇ ਟਵਿੱਟਰ ‘ਤੇ ਕਿਹਾ ਕਿ ਰਾਜਧਾਨੀ ਦੇ ਬਾਹਰੀ ਕਰਾਬਾਗ ਇਲਾਕੇ ‘ਚ ਹੋਏ ਸੰਘਰਸ਼ ‘ਚ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ।

ਗਨੀ ਦੇ ਨਾਲ ਹੀ ਕਈ ਵੱਡੇ ਆਗੂਆਂ ਦੇ ਵੀ ਦੇਸ਼ ਛੱਡਣ ਦੀ ਖਬਰ

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਗਨੀ ਕਿੱਥੇ ਗਏ ਹਨ ਪਰ ਅਫ਼ਗਾਨਿਸਤਾਨ ਦੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਗਨੀ ਦੇ ਤਜ਼ਾਕਿਸਤਾਨ ਜਾਣ ਦੀ ਪੁਸ਼ਟੀ ਕੀਤੀ ਹੈ। ਅਫ਼ਗਾਨਿਸਤਾਨ ਦੀ ਰਾਸ਼ਟਰੀ ਸੁਲ੍ਹਾ ਪ੍ਰੀਸ਼ਦ ਦੇ ਮੁਖੀ ਅਬਦੁੱਲਾ ਅਬਦੁੱਲਾ ਨੇ ਇਕ ਆਨਲਾਈਨ ਵੀਡੀਓ ਸੰਦੇਸ਼ ਵਿਚ ਗਨੀ ਦੇ ਦੇਸ਼ ਛੱਡ ਕੇ ਜਾਣ ਦੀ ਪੁਸ਼ਟੀ ਕੀਤੀ ਹੈ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਮੁਸ਼ਕਲ ਸਮੇਂ ‘ਚ ਅਫ਼ਗਾਨਿਸਤਾਨ ਛੱਡਿਆ ਹੈ। ਖ਼ੁਦਾ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣਗੇ।

ਦੋ ਦਹਾਕੇ ਬਾਅਦ ਤਾਲਿਬਾਨ ਦੀ ਵਾਪਸੀ

ਅਫ਼ਗਾਨਿਸਤਾਨ ‘ਤੇ ਕਰੀਬ ਦੋ ਦਹਾਕੇ ਬਾਅਦ ਤਾਲਿਬਾਨ ਨੇ ਮੁੜ ਕਬਜ਼ਾ ਜਮਾਇਆ ਹੈ। ਸਤੰਬਰ 2001 ‘ਚ ਵਰਲਡ ਟਰੇਡ ਸੈਂਟਰ ਤੇ ਹੋਰ ਥਾਵਾਂ ‘ਤੇ ਅਲਕਾਇਦਾ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਅਫ਼ਗਾਨਿਸਤਾਨ ‘ਤੇ ਅਮਰੀਕੀ ਹਮਲੇ ਤੋਂ ਬਾਅਦ ਤਾਲਿਬਾਨ ਨੂੰ ਸੱਤਾ ਛੱਡ ਕੇ ਭੱਜਣਾ ਪਿਆ ਸੀ। 20 ਸਾਲ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਵਾਪਸ ਬੁਲਾਇਆ ਤਾਂ ਤਾਲਿਬਾਨ ਨੇ ਮੁੜ ਕਬਜ਼ਾ ਕਰ ਲਿਆ।

ਜਲਾਲੀ ਹੋ ਸਕਦੇ ਹਨ ਅੰਤਰਿਮ ਸਰਕਾਰ ਦੇ ਮੁਖੀ

ਅਫ਼ਗਾਨਿਸਤਾਨ ਦੇ ਸਾਬਕਾ ਆਂਤਰਿਕ ਮੰਤਰੀ ਅਲੀ ਅਹਿਮਦ ਜਲਾਲੀ ਅੰਤਰਿਮ ਸਰਕਾਰ ਦੀ ਅਗਵਾਈ ਕਰ ਸਕਦੇ ਹਨ। ਅਹਿਮਦ ਜਲਾਲੀ ਦਾ ਜਨਮ ਕਾਬੁਲ ‘ਚ ਹੋਇਆ ਸੀ, ਪਰ ਉਨ੍ਹਾਂ ਦੀ ਪੜ੍ਹਾਈ-ਲਿਖਾਈ ਅਮਰੀਕਾ ‘ਚ ਹੋਈ ਹੈ। ਉਹ 1987 ਤੋਂ ਹੀ ਅਮਰੀਕੀ ਨਾਗਰਿਕ ਸਨ ਤੇ ਮੈਰੀਲੈਂਡ ‘ਚ ਰਹਿੰਦੇ ਸਨ। 2003 ਤੋਂ 2005 ਤਕ ਅਫ਼ਗਾਨਿਸਤਾਨ ਦੇ ਮੰਤਰੀ ਰਹਿ ਚੁੱਕੇ ਹਨ। ਉਹ ਅਮਰੀਕਾ ‘ਚ ਉਹ ਯੂਨੀਵਰਸਿਟੀ ‘ਚ ਪ੍ਰੋਫੈਸਰ ਵੀ ਹਨ। ਇਸ ਦੇ ਨਾਲ ਹੀ ਜਲਾਲੀ ਜਰਮਨੀ ‘ਚ ਸਾਬਕਾ ਅਫ਼ਗਾਨ ਰਾਜਦੂਤ ਦੇ ਰੂਪ ‘ਚ ਵੀ ਕੰਮ ਕਰ ਚੁੱਕੇ ਹਨ। ਏਨਾ ਹੀ ਨਹੀਂ ਜਲਾਲੀ ਫ਼ੌਜ ਵਿਚ ਇਕ ਸਾਬਕਾ ਕਰਨਲ ਵੀ ਰਹਿ ਚੁੱਕੇ ਹਨ ਤੇ ਸੋਵੀਅਤ ਦੇ ਹਮਲੇ ਦੌਰਾਨ ਪਿਸ਼ਾਵਰ ‘ਚ ਅਫ਼ਗਾਨ ਰੈਜੀਡੈਂਟਸ ਹੈੱਡਕੁਆਰਟਰ ‘ਚ ਇਕ ਚੋਟੀ ਦੇ ਸਲਾਹਕਾਰ ਸਨ।

Related posts

ਕੋਰੋਨਾਵਾਇਰਸ: ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦੇ ਧੰਨਵਾਦ ਵਾਲੇ ਟਵੀਟ ਦਾ ਜਵਾਬ ਦਿੰਦੇ ਕਿਹਾ

On Punjab

ਕਦੇ ਨਗੀ ਭੁਲਾਂਗਾ ਕੋਰੋਨਾ ਚੀਨ ਤੋਂ ਆਇਆ, ਟਰੰਪ ਨੇ ਕਿਹਾ ਫਿਰ ਸੱਤਾ ਮਿਲੀ ਤਾਂ ‘ਡਰੈਗਨ’ ‘ਤੇ ਨਿਰਭਰਤਾ ਕਰ ਦੇਵਾਂਗਾ ਖ਼ਤਮ

On Punjab

ਅਮਰੀਕਾ ਨੇ ਕਿਹਾ- ਸਰਹੱਦੀ ਵਿਵਾਦ ਦੌਰਾਨ ਭਾਰਤ ਤੇ ਚੀਨ ’ਚ ਤਣਾਅ ਬਰਕਰਾਰ, ਹਾਲਾਤ ’ਤੇ ਪ੍ਰਗਟਾਈ ਚਿੰਤਾ

On Punjab