ਨਵੀਂ ਦਿੱਲੀ: ਅਬਰਾਹਿਮ ਲਿੰਕਨ ਦੇ ਵਾਲਾਂ ਤੇ ਖੂਨ ਲੱਗੇ ਟੈਲੀਗ੍ਰਾਮ ਦੀ ਨਿਲਾਮੀ ਹੋ ਗਈ। ਨਿਲਾਮੀ ‘ਚ ਵਾਲ ਤੇ ਟੈਲੀਗ੍ਰਾਮ ਦੀ ਕੀਮਤ 81 ਹਜ਼ਾਰ ਡਾਲਰ ਲਾਈ ਗਈ। ਟੈਲੀਗ੍ਰਾਮ ਵਿੱਚ 1865 ਵਿੱਚ ਉਨ੍ਹਾਂ ਦੇ ਕਤਲ ਬਾਰੇ ਦੱਸਿਆ ਗਿਆ ਹੈ।
ਅਬਰਾਹਿਮ ਲਿੰਕਨ ਗੁੱਡਜ਼ ਔਕਸ਼ਨ:
ਦੋਵੇਂ ਚੀਜ਼ਾਂ ਬੋਸਟਨ ਵਿੱਚ ਸ਼ਨੀਵਾਰ ਨੂੰ ਖਤਮ ਹੋਈ ਨਿਲਾਮੀ ਵਿੱਚ ਵਿਕੀਆਂ। ਹਾਲਾਂਕਿ ਖਰੀਦਦਾਰ ਕੌਣ ਹੈ, ਇਸ ਬਾਰੇ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ। ਲਿੰਕਨ ਨੂੰ ਗੋਲੀ ਲੱਗਣ ਮਗਰੋਂ ਦੋ ਇੰਚ ਲੰਬੇ ਵਾਲਾਂ ਦਾ ਗੁੱਛਾ ਪੋਸਟਮਾਰਟਮ ਦੌਰਾਨ ਹਟਾਇਆ ਗਿਆ। ਉਸ ਤੋਂ ਬਾਅਦ ਵਾਲਾਂ ਦੇ ਗੁੱਛੇ ਨੂੰ ਡਾਕਟਰ ਲੇਅਮਨ ਬੀਚਰ ਟੌਡ ਨੂੰ ਸੌਂਪਿਆ ਗਿਆ।
ਬੀਚਰ 16ਵੇਂ ਰਾਸ਼ਟਰਪਤੀ ਦੀ ਵਿਧਵਾ ਦਾ ਚਚੇਰਾ ਭਰਾ ਸੀ। ਇਹ ਕਿਹਾ ਜਾਂਦਾ ਹੈ ਕਿ ਲਿੰਕਰ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਸੀ, ਉਸ ਸਮੇਂ ਬੀਚਰ ਉੱਥੇ ਹੀ ਮੌਜੂਦ ਸੀ। ਵਾਲ ਨੂੰ ਸਰਕਾਰੀ ਯੁੱਧ ਵਿਭਾਗ ਦੇ ਟੈਲੀਗ੍ਰਾਮ ‘ਤੇ ਲਾਇਆ ਗਿਆ ਸੀ ਜਿਸ ਨੂੰ ਜਾਰਜ ਕਿਨੇਰ ਨੇ ਡਾਕਟਰ ਬੀਚਰ ਨੂੰ ਭੇਜਿਆ ਸੀ।
ਇਹ ਟੈਲੀਗ੍ਰਾਮ 14 ਅਪ੍ਰੈਲ, 1865 ਨੂੰ ਸਵੇਰੇ 11 ਵਜੇ ਵਾਸ਼ਿੰਗਟਨ ਵਿੱਚ ਰਾਤ ਨੂੰ ਹਾਸਲ ਕੀਤਾ ਗਿਆ ਸੀ। ਆਰਆਰ ਨਿਲਾਮੀ ਨੇ ਬਿਆਨ ਵਿੱਚ ਕਿਹਾ, “ਇਸ ਸਬੰਧੀ ਅਸੀਂ ਜਾਣਦੇ ਹਾਂ ਕਿ ਇਹ ਰਾਸ਼ਟਰਪਤੀ ਦੇ ਬਿਸਤਰੇ ਦੇ ਨੇੜੇ ਪਰਿਵਾਰ ਦੇ ਇੱਕ ਮੈਂਬਰ ਤੋਂ ਆਇਆ ਹੈ।” 81 ਹਜ਼ਾਰ 250 ਡਾਲਰ ਦੀ ਵਿਕਰੀ ਕੀਮਤ ਥੋੜ੍ਹੀ ਉੱਚੀ ਰੱਖੀ ਗਈ ਸੀ। ਜਦੋਂਕਿ ਇਸ ਦਾ 75 ਹਜ਼ਾਰ ਡਾਲਰ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਸੀ। ਟੈਲੀਗ੍ਰਾਮ ਇਸ ਸਥਿਤੀ ਵਿੱਚ ਵਧੇਰੇ ਅਹਿਮ ਹੋ ਜਾਂਦਾ ਹੈ ਕਿ ਇਸ ਵਿੱਚ ਇੱਕ ਸਿਧਾਂਤ ਨੂੰ ਰੱਦ ਕਰ ਦਿੱਤਾ ਗਿਆ।
ਇਹ ਕਿਹਾ ਜਾਂਦਾ ਹੈ ਕਿ ਅਬਰਾਹਿਮ ਲਿੰਕਨ ਦੇ ਕਤਲ ਪਿੱਛੇ ਉਸ ਵੇਲੇ ਦੇ ਯੁੱਧ ਦੇ ਸਕੱਤਰ ਐਡਵਿਨ ਸਟੈਨਟੋਨ ਨੇ ਜੁਰਮ ਕਰਨ ਦੀ ਸਾਜਿਸ਼ ਰਚੀ ਸੀ। ਇਤਿਹਾਸਕਾਰਾਂ ਮੁਤਾਬਕ, ਸਟੈਨਟੋਨ ਦਾ ਉਸ ਨਾਲ ਰਾਜਨੀਤਕ ਤੇ ਵਿਅਕਤੀਗਤ ਮਤਭੇਦ ਸੀ। 14 ਅਪ੍ਰੈਲ 1865 ਨੂੰ ਵਾਸ਼ਿੰਗਟਨ ਦੇ ‘ਫੋਰਡ ਥੀਏਟਰ’ ਵਿਖੇ ਨਾਟਕ ਵੇਖਦੇ ਹੋਏ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੂੰ ਗੋਲੀ ਮਾਰੀ ਗਈ। ਅਗਲੀ ਸਵੇਰ ਉਨ੍ਹਾਂ ਦੀ ਮੌਤ ਹੋ ਗਈ ਸੀ।