ਚੰਡੀਗੜ੍ਹ: 26 ਜੁਲਾਈ ਨੂੰ ਅਮਰਿੰਦਰ ਗਿੱਲ ਦੀ ਅਗਲੀ ਪੰਜਾਬੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਟ੍ਰੇਲਰ ਅੱਜ ਯਾਨੀ 15 ਜੁਲਾਈ ਨੂੰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦਾ ਟ੍ਰੇਲਰ ਬੇਹੱਦ ਸ਼ਾਨਦਾਰ ਹੈ। ਇਸ ‘ਚ ਪਾਕਿਸਤਾਨੀ ਕਲਾਕਾਰਾਂ ਦੀ ਐਂਟਰੀ ਵੀ ਹੋਈ ਹੈ ਜੋ ਆਪਣੀ ਕਾਮੇਡੀ ਟਾਈਮਿੰਗ ਨਾਲ ਔਡੀਅੰਸ ਦੇ ਢਿੱਡੀ ਪੀੜਾਂ ਪਾਉਣ ‘ਚ ਜ਼ਰੂਰ ਕਾਮਯਾਬ ਰਹਿਣਗੇ।
‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਇਮੋਸ਼ਨਲ ਤੇ ਕਾਮੇਡੀ ਨਾਲ ਭਰਪੂਰ ਹੈ। ਫ਼ਿਲਮ ‘ਚ ਅਮਰਿੰਦਰ ਦੀ ਜੋੜੀ ਸਿਮੀ ਚਾਹਲ ਨਾਲ ਬਣੀ ਹੈ। ਇਸ ਦੀ ਕਹਾਣੀ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ–ਜਹਿਦ ਨੂੰ ਦਰਸਾਉਂਦੀ ਹੈ। ਫ਼ਿਲਮ ‘ਚ ਪਾਕਿ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਤੀ, ਇਖ਼ਤਿਖ਼ਾਰ ਠਾਕੁਰ ਹਨ।
ਦੱਸ ਦਈਏ ਫ਼ਿਲਮ ਦਾ ਡਾਇਰੈਕਸ਼ਨ ਜਨਜੋਤ ਸਿੰਘ ਨੇ ਕੀਤਾ ਹੈ। ਫ਼ਿਲਮ ਕਾਰਜ ਗਿੱਲ ਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 26 ਜੁਲਾਈ ਨੂੰ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।
फटाफट ख़बरों के लिए हमे फॉ