ਅਮਰੀਕਾ ਤਾਲਿਬਾਨ ਨਾਲ ਹੋਏ ਸਮਝੌਤੇ ਦਾ ਪੂਰੀ ਤਰ੍ਹਾਂ ਪਾਲਣ ਕਰ ਰਿਹਾ ਹੈ। ਹੁਣ ਉਹ ਸ਼ਾਂਤੀ ਵਾਰਤਾ ਰਾਹੀਂ ਅਫ਼ਗਾਨਿਸਤਾਨ ਵਿਚ ਸ਼ਾਂਤੀ ਲਈ ਸਥਾਈ ਰਾਜਨੀਤਕ ਸਮਝੌਤਾ ਚਾਹੁੰਦਾ ਹੈ ਜਿਸ ਨਾਲ ਉੱਥੇ ਚੱਲ ਰਹੀ ਸੰਘਰਸ਼ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ। ਉਧਰ, ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਵਾਰਤਾ ਦੌਰਾਨ ਵੀ ਹਿੰਸਾ ਦੀ ਸਥਿਤੀ ਵੱਧਦੀ ਜਾ ਰਹੀ ਹੈ। ਤਾਲਿਬਾਨ ਦੇ ਅਜੇ ਵੀ ਅਲਕਾਇਦਾ ਸੰਗਠਨ ਨਾਲ ਸਬੰਧ ਬਣੇ ਹੋਏ ਹਨ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੈਕ ਸੁਲੀਵਾਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਟਰੰਪ ਪ੍ਰਸ਼ਾਸਨ ਵੱਲੋਂ ਅਫ਼ਗਾਨਿਸਤਾਨ ਵਿਚ ਸਾਰੇ ਪੱਖਾਂ ਨਾਲ ਕੀਤੇ ਗਏ ਸਮਝੌਤੇ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਾ ਹੈ। ਟਰੰਪ ਪ੍ਰਸ਼ਾਸਨ ਨੇ ਫਰਵਰੀ ਵਿਚ ਦੋਹਾ ਵਿਚ ਤਾਲਿਬਾਨ ਨਾਲ ਸਮਝੌਤਾ ਕੀਤਾ ਸੀ।
ਸਮਝੌਤੇ ਅਨੁਸਾਰ ਅਮਰੀਕੀ ਫ਼ੌਜ ਦੀ ਵਾਪਸੀ ਦੇ ਨਾਲ ਹੀ ਸਾਰੇ ਪੱਖਾਂ ਨੇ ਅਫ਼ਗਾਨਿਸਤਾਨ ਵਿਚ ਸ਼ਾਂਤੀ ਲਈ ਆਪਣੀ ਗਾਰੰਟੀ ਦਿੱਤੀ ਸੀ। ਇਸ ਸਮਝੌਤੇ ਤਹਿਤ ਅਮਰੀਕਾ ਦੇ 12 ਹਜ਼ਾਰ ਫ਼ੌਜੀਆਂ ਦੀ ਵਾਪਸੀ 14 ਹਫ਼ਤਿਆਂ ਵਿਚ ਹੋਣੀ ਸੀ। ਹੁਣ ਉਸ ਦੇ ਸਿਰਫ਼ ਢਾਈ ਹਜ਼ਾਰ ਫ਼ੌਜੀ ਹੀ ਅਫ਼ਗਾਨਿਸਤਾਨ ਵਿਚ ਰਹਿ ਗਏ ਹਨ। ਤਾਲਿਬਾਨ ਨੇ ਅਲਕਾਇਦਾ ਸਮੇਤ ਹੋਰ ਸੰਗਠਨਾਂ ਦੇ ਅਫ਼ਗਾਨ ਦੀ ਧਰਤ ‘ਤੇ ਹਿੰਸਾ ਨਾ ਕਰਨ ਅਤੇ ਅਮਰੀਕੀ ਫ਼ੌਜ ‘ਤੇ ਹਮਲਾ ਨਾ ਕੀਤੇ ਜਾਣ ਦੀ ਗਾਰੰਟੀ ਦਿੱਤੀ ਹੋਈ ਹੈ।
ਜੈਕ ਸੁਲੀਵਨ ਨੇ ਕਿਹਾ ਕਿ ਅਸੀਂ ਇਸ ਨੀਤੀ ‘ਤੇ ਅੱਗੇ ਵਧਾਂਗੇ। ਅਸੀਂ ਅਫ਼ਗਾਨਿਸਤਾਨ ਅਤੇ ਤਾਲਿਬਾਨ ਵਿਚਕਾਰ ਚੱਲ ਰਹੀ ਸ਼ਾਂਤੀ ਵਾਰਤਾ ਦਾ ਵੀ ਸਮਰਥਨ ਕੀਤਾ ਹੈ। ਉਧਰ, ਅਫ਼ਗਾਨਿਸਤਾਨ ਦੀ ਰਾਸ਼ਟਰੀ ਸੁਰੱਖਿਆ ਪ੍ਰਰੀਸ਼ਦ ਦੇ ਬੁਲਾਰੇ ਰਹਿਮਤਉੱਲ੍ਹਾ ਨੇ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਵਿਚ ਸ਼ਾਮਲ ਹੋਣ ਦੇ ਬਾਅਦ ਵੀ ਤਾਲਿਬਾਨ ਦੇ ਸਬੰਧ ਅਲਕਾਇਦਾ ਨਾਲ ਅਜੇ ਵੀ ਬਣੇ ਹੋਏ ਹਨ। 11 ਅਲਕਾਇਦਾ ਅੱਤਵਾਦੀ ਅਜਿਹੇ ਫੜੇ ਗਏ ਹਨ ਜੋ ਤਾਲਿਬਾਨ ਦੇ ਵੱਖ-ਵੱਖ ਅਹੁਦਿਆਂ ‘ਤੇ ਨਿਯੁਕਤ ਸਨ। ਤਾਲਿਬਾਨ ਨੇ ਕਾਰ ਬੰਬ ਧਮਾਕਾ, ਸੜਕਾਂ ‘ਤੇ ਆਈਡੀ ਧਮਾਕਿਆਂ ਦੀ ਗਿਣਤੀ ਵਧਾਈ ਹੈ। ਪ੍ਰਮੁੱਖ ਲੋਕਾਂ ਨੂੰ ਨਿਸ਼ਾਨਾ ਵੀ ਬਣਾਇਆ ਜਾ ਰਿਹਾ ਹੈ।
ਹਿੰਸਾ ‘ਚ ਅੱਠ ਫ਼ੌਜੀਆਂ ਦੀ ਮੌਤ
ਅਫ਼ਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ ਦੇ ਸ਼ਿਰਜਾਦ ਜ਼ਿਲ੍ਹੇ ਵਿਚ ਫ਼ੌਜ ਦੇ ਇਕ ਕਾਿਫ਼ਲੇ ‘ਤੇ ਹਮਲਾ ਕਰ ਕੇ ਅੱਠ ਫ਼ੌਜੀਆਂ ਨੂੰ ਮਾਰ ਦਿੱਤਾ ਗਿਆ। ਫ਼ੌਜ ਨੇ ਇਕ ਹੋਰ ਹਮਲੇ ਨੂੰ ਨਕਾਰਾ ਕਰ ਦਿੱਤਾ। ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕੰਧਾਰ ਵਿਚ ਅੱਤਵਾਦੀਆਂ ਦੇ ਹਮਲੇ ਵਿਚ ਇਕ ਬੱਚੇ ਸਮੇਤ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ।