ਹਾਂਗਕਾਂਗ ਵਿਚ ਨਵੇਂ ਸੁਰੱਖਿਆ ਕਾਨੂੰਨ ਅਤੇ ਸ਼ਿਨਜਿਆਂਗ ਵਿਚ ਉਈਗਰ ਮੁਸਲਿਮਾਂ ‘ਤੇ ਅੱਤਿਆਚਾਰ ਅਤੇ ਜਾਸੂਸੀ ਨੂੰ ਲੈ ਕੇ ਅਮਰੀਕਾ ਨੇ ਚੀਨ ਦੀਆਂ ਕਈ ਕੰਪਨੀਆਂ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ‘ਤੇ ਪਹਿਲੇ ਹੀ ਪਾਬੰਦੀਆਂ ਲਗਾ ਚੁੱਕਾ ਹੈ ਜਦਕਿ ਕ੍ਰੀਮੀਆ ‘ਤੇ ਕਬਜ਼ੇ, ਯੂਕਰੇਨ ਵਿਚ ਵੱਖਵਾਦੀਆਂ ਦਾ ਸਮਰਥਨ ਕਰਨ ਅਤੇ ਆਲੋਚਕਾਂ ‘ਤੇ ਹਮਲੇ ਨੂੰ ਲੈ ਕੇ ਰੂਸ ਸਾਲਾਂ ਤੋਂ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ।