ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਹੈ ਕਿ ਜੋਅ ਬਾਇਡਨ ਉੱਤਰੀ ਕੋਰੀਆ ਅਤੇ ਰੂਸ ‘ਤੇ ਪਾਬੰਦੀਆਂ ਲਗਾਉਣ ‘ਤੇ ਵਿਚਾਰ ਕਰਨਗੇ। ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਤਰ੍ਹਾਂ ਨਾਲ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।
ਬਲਿੰਕਨ ਨੇ ਕਿਹਾ ਕਿ ਰੂਸ ਵਿਚ ਨਵਲਨੀ ਦੀ ਗਿ੍ਫ਼ਤਾਰੀ ਅਤੇ ਉਸ ਪਿੱਛੋਂ ਪ੍ਰਦਰਸ਼ਨਕਾਰੀਆਂ ‘ਤੇ ਸਰਕਾਰ ਦੀ ਹਿੰਸਕ ਕਾਰਵਾਈ ਤੋਂ ਉਹ ਚਿੰਤਤ ਹਨ। ਰੂਸ ਨੂੰ ਕਿਤੇ ਬਾਹਰ ਨਹੀਂ ਸਗੋਂ ਆਪਣੇ ਅੰਦਰ ਦੀਆਂ ਕਮੀਆਂ ਨੂੰ ਦੇਖਣਾ ਹੋਵੇਗਾ। ਰੂਸ ਦੀ ਜਨਤਾ ਤਾਨਾਸ਼ਾਹੀ, ਭਿ੍ਸ਼ਟਾਚਾਰ ਕਾਰਨ ਨਿਰਾਸ਼ਾ ‘ਚ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵਲਨੀ ਖ਼ਿਲਾਫ਼ ਕਾਰਵਾਈ ਅਤੇ ਅਮਰੀਕਾ ਦੀ 2020 ਦੀ ਚੋਣ ਵਿਚ ਰੂਸੀ ਦਖਲ ਦੀ ਸਮੀਖਿਆ ਕਰ ਰਹੇ ਹਾਂ।