ਵਾਸ਼ਿੰਗਟਨ: ਅਮਰੀਕੀ ਕਾਮਿਆਂ ਲਈ ਬਿਹਤਰ ਮੌਕੇ ਅਤੇ ਮਜ਼ਦੂਰੀ ਦੀ ਸੁਰੱਖਿਆ ਦੇ ਟੀਚੇ ਨਾਲ H-1ਬੀ ਵੀਜ਼ਾ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ । ਡਿਪਾਰਟਮੈਂਟ ਆਫ ਹੋਮਲੈਂਡ ਸਿਕਓਰਿਟੀ ਵੱਲੋਂ ਵਿਸ਼ੇਸ਼ ਕਿੱਤੇ ਦੀ ਪਰਿਭਾਸ਼ਾ ਨੂੰ ਸੋਧਣ ਦਾ ਪ੍ਰਸਤਾਵ ਦਿੱਤਾ ਰਿਹਾ ਹੈ ਤਾਂ ਜੋ H-1ਬੀ ਪ੍ਰੋਗਰਾਮ ਦੇ ਮਾਧਿਅਮ ਨਾਲ ਸਭ ਤੋਂ ਚੰਗੇ ਅਤੇ ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਬੁਲਾਇਆ ਜਾ ਸਕੇ । ਵ੍ਹਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਵੱਲੋਂ ਬੁੱਧਵਾਰ ਨੂੰ ਯੂਨੀਫਾਈਡ ਏਜੰਡਾ ਦੇ ਤਹਿਤ ਮਾਲਕਾਂ ਨੂੰ H-1 ਬੀ ਵੀਜ਼ਾ ਧਾਰਕਾਂ ਨੂੰ ਵਾਜਿਬ ਤਨਖਾਹ ਦੇਣ ਨੂੰ ਯਕੀਨੀ ਕਰਨ ਲਈ ਵਧੀਕ ਲੋੜਾਂ ਵਜੋਂ ਕੀਤੀਆਂ ਜਾ ਰਹੀਆਂ ਹਨ । ਦਰਅਸਲ, ਯੂਨੀਫਾਈਡ ਏਜੰਡਾ ਇਕ ਦੋ ਸਾਲਾ ਰੈਗੁਲੇਟਰੀ ਏਜੰਡਾ ਹੈ ਜੋ ਏਜੰਸੀਆਂ ਵਿੱਚ ਯੋਜਨਾਬੱਧ ਫੈਡਰਲ ਨਿਯਮ ਬਣਾਉਣ ਦਾ ਰੋਡਮੈਪ ਪ੍ਰਦਾਨ ਕਰਦਾ ਹੈ ।ਦੱਸ ਦੇਈਏ ਕਿ ਇਸ ਤਰ੍ਹਾਂ ਦੀ ਤਬਦੀਲੀ ਦਾ ਪ੍ਰਸਤਾਵ ਇੰਟਰਾ-ਕੰਪਨੀ ਟਰਾਂਸਫਰ ਵਿੱਚ ਵਰਤੇ ਜਾਣ ਵਾਲੇ L-1 ਵੀਜ਼ਾ ਲਈ ਦਿੱਤਾ ਗਿਆ ਹੈ । ਇਸ ਸਬੰਧੀ DHS ਦਾ ਕਹਿਣਾ ਹੈ ਕਿ ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ H-1ਬੀ ਵੀਜ਼ਾ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ ਕਿਸੇ ਅਜਿਹੀ ਨੌਕਰੀ ਵਿੱਚ ਕੰਮ ਕਰਦੇ ਹਨ ਜੋ ਵਿਸ਼ੇਸ਼ ਕਿੱਤੇ ਦੀ ਕਾਨੂੰਨੀ ਪਰਿਭਾਸ਼ਾ ਨੂੰ ਪੂਰਾ ਕਰਨ ।
ਦੱਸ ਦੇਈਏ ਕਿ DHS ਵੱਲੋਂ H-1ਬੀ ਅਤੇ L-1 ਵੀਜ਼ਾ ਵਿੱਚ ਤਬਦੀਲੀਆਂ ਲਈ ਨਿਯਮ ਪ੍ਰਕਾਸ਼ਿਤ ਕਰਨ ਲਈ ਕ੍ਰਮਵਾਰ ਦਸੰਬਰ 2019 ਅਤੇ ਸਤੰਬਰ 2020 ਦਾ ਟੀਚਾ ਰੱਖਿਆ ਗਿਆ ਹੈ ।