70.83 F
New York, US
April 24, 2025
PreetNama
ਖਾਸ-ਖਬਰਾਂ/Important News

ਅਮਰੀਕਾ ਚੋਣਾਂ: ਜੋ ਬਾਇਡਨ ਨੂੰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨਿਆ, ਟਰੰਪ ਨਾਲ ਮੁਕਾਬਲਾ

ਮਿਲਵੌਕੀ: ਅਮਰੀਕਾ ‘ਚ ਨਵੰਬਰ ‘ਚ ਰਾਸ਼ਟਰਪਤੀ ਅਹੁਦੇ ਲਈ ਚੋਣ ਹੋਵੇਗੀ। ਅਜਿਹੇ ‘ਚ ਡੈਮੋਕ੍ਰੇਟਿਕ ਪਾਰਟੀ ਨੇ ਮੰਗਲਵਾਰ ਜੋ ਬਾਇਡਨ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ। ਵਾਸ਼ਿੰਗਟਨ ਦੇ ਸਿਆਸੀ ਦਿੱਗਜ਼ ਬਾਇਡਨ ਹੁਣ ਨਵੰਬਰ ਦੀ ਚੋਣ ‘ਚ ਮੌਜੂਦਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਨੂੰ ਟੱਕਰ ਦੇਣਗੇ।

ਕਨਵੈਂਸ਼ਨ ‘ਚ ਵੋਟਾਂ ਦੇ ਪੂਰਾ ਹੋਣ ‘ਤੇ ਬਾਇਡਨ ਨੇ ਲਾਈਵ ਵੈਬਕਾਸਟ ‘ਚ ਕਿਹਾ ‘ਤੁਹਾਡਾ ਸਾਰਿਆਂ ਦਾ ਧੰਨਵਾਦ, ਇਸ ਦਾ ਮਤਲਬ ਕਿ ਦੁਨੀਆਂ ਮੇਰੇ ਤੇ ਮੇਰੇ ਪਰਿਵਾਰ ਲਈ ਹੈ ਤੇ ਮੈਂ ਤਹਾਨੂੰ ਵੀਰਵਾਰ ਮਿਲਾਂਗਾ।’ ਜੋ ਬਾਇਡਨ ਨੇ ਇਸ ਤੋਂ ਪਹਿਲਾਂ ਦੋ ਵਾਰ ਰਾਸ਼ਟਰਪਤੀ ਦਾ ਉਮੀਦਵਾਰ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ‘ਚ ਸਫ਼ਲ ਨਹੀਂ ਹੋ ਸਕੇ ਸਨ। ਇਸ ਵਾਰ ਰਾਸ਼ਟਰਪਤੀ ਚੋਣ ‘ਚ ਉਮੀਦਵਾਰ ਬਣਨ ਦੀ ਆਪਣੀ ਸਿਆਸੀ ਇੱਛਾ ਪੂਰੀ ਹੋਣ ‘ਤੇ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਨਮਾਨ ਹੈ।

ਬਾਇਡਨ ਨੇ ਟਵਿੱਟਰ ‘ਤੇ ਕਿਹਾ ‘ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਨੌਮੀਨੇਸ਼ਨ ਨੂੰ ਸਵੀਕਾਰ ਕਰਨਾ ਮੇਰੀ ਜ਼ਿੰਦਗੀ ਦਾ ਸਨਮਾਨ ਹੈ।’ ਡੈਮੋਕ੍ਰੇਟਿਕ ਨੈਸ਼ਨਲ ਕਨਵੈਂਸ਼ਨ ਦੇ ਦੂਜੇ ਦਿਨ ਬਾਇਡਨ ਦਾ ਨਾਂ ਨੌਮੀਨੇਟ ਕੀਤਾ ਗਿਆ।
ਕਨਵੈਂਸ਼ਨ ‘ਚ ਪਹਿਲੇ ਦਿਨ ਡੈਮੋਕ੍ਰੇਟਿਕ ਪਾਰਟੀ ਦੇ ਮੌਜੂਦਾ ਤੇ ਸਾਬਕਾ ਲੀਡਰਾਂ ਨੇ ਬਾਇਡਨ ਦੀ ਉਮੀਦਵਾਰੀ ਦਾ ਸਮਰਥਨ ਕੀਤਾ। ਡੈਮੋਕ੍ਰੇਟਸ ਨੇ ਆਪਣੇ ਭਾਸ਼ਣਾ ‘ਚ ਕਿਹਾ ਕਿ ਦੇਸ਼ ਤੇ ਵਿਦੇਸ਼ ‘ਚ ਟਰੰਪ ਦੀ ਪੈਦਾ ਕੀਤੀ ਅਰਾਜਕਤਾ ਨਾਲ ਨਜਿੱਠਣ ਲਈ ਬਾਇਡਨ ਕੋਲ ਤਜ਼ਰਬਾ ਤੇ ਐਨਰਜੀ ਹੈ।

Related posts

ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਦੀ ਮੌਤ

On Punjab

ਅਨੇਕਾ ਸਰੀਰਕ ਬਿਮਾਰੀਆਂ ਦਾ ਨਾਸ ਕਰਦਾ ਸ਼ਿਲਾਜੀਤ, ਜਾਣੋ ਹਿਮਾਲਿਆ ‘ਚੋਂ ਮਿਲਣ ਵਾਲੇ ਇਸ ਕਾਲੇ ਪਦਾਰਥ ਦੇ ਫਾਇਦੇ

On Punjab

ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ 18 ਮਾਰਚ ਤੱਕ ਫੈਸਲਾ ਲਏ ਸਰਕਾਰ: ਸੁਪਰੀਮ ਕੋਰਟ

On Punjab