ਚੀਨੀ ਐਪ ਟਿਕਟੌਕ ‘ਤੇ ਭਾਰਤ ਪਹਿਲਾਂ ਹੀ ਪਾਬੰਦੀ ਲਾ ਚੁੱਕਾ ਹੈ ਤੇ ਅਮਰੀਕਾ ਨੇ ਵੀ ਅਜਿਹਾ ਹੀ ਕੀਤਾ ਸੀ। ਹੁਣ ਅਦਾਲਤ ਨੇ ਟਰੰਪ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ। ਅਮਰੀਕਾ ਦੀ ਇੱਕ ਅਦਾਲਤ ਨੇ ਬੈਨ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਹੈ।
ਦਰਅਸਲ, ਯੂਐਸ ਨੇ ਡੇਟਾ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕਰਦਿਆਂ, ਬਹੁਤ ਸਾਰੇ ਐਪਸ ‘ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਸੀ। ਹਾਲਾਂਕਿ, ਇਸ ਦੌਰਾਨ ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਟਿਕਟੌਕ ਖਰੀਦਣ ਵੱਲ ਵਧ ਗਈਆਂ ਸੀ, ਜਿਸ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ।
ਟਰੰਪ ਦੀ ਪਾਬੰਦੀ ਦੇ ਐਲਾਨ ਤੋਂ ਬਾਅਦ, 28 ਸਤੰਬਰ ਤੋਂ ਭਾਵ ਅੱਜ ਤੋਂ ਟਿਕਟੌਕ ਨੂੰ ਰੋਕਣਾ ਸੀ, ਪਰ ਹੁਣ ਅਦਾਲਤ ਦੇ ਫੈਸਲੇ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਟਿਕਟੌਕ ਨੂੰ ਯੂਐਸ ਵਿੱਚ ਡਾਊਨਲੋਡ ਕਰਨਾ ਜਾਰੀ ਰੱਖਿਆ ਜਾਵੇਗਾ ਤੇ ਪੁਰਾਣਾ ਟਿਕਟੌਕ ਜਾਰੀ ਰਹੇਗਾ।
ਕੀ ਕਿਹਾ ਕੋਰਟ ਨੇ:
ਰਾਸ਼ਟਰਪਤੀ ਡੌਨਲਡ ਟਰੰਪ ਦੇ ਆਦੇਸ਼ ਜਾਰੀ ਕਰਨ ਦੇ ਵਿਰੁੱਧ ਕੰਪਨੀ ਨੇ ਅਦਾਲਤ ਦਾ ਰੁਖ ਕੀਤਾ ਸੀ। ਇਸੇ ਕੇਸ ਦੀ ਸੁਣਵਾਈ ਵਿੱਚ ਇੱਕ ਫ਼ੇਡਰਲ ਅਦਾਲਤ ਨੇ ਐਤਵਾਰ ਨੂੰ ਪਾਬੰਦੀ ਦੇ ਹੁਕਮ ‘ਤੇ ਰੋਕ ਲਗਾ ਦਿੱਤੀ। ਫੈਡਰਲ ਕੋਰਟ ਦੇ ਜੱਜ ਨੇ ਕਿਹਾ ਕਿ ਜਦੋਂ ਖਰੀਦਦਾਰੀ ਦੀ ਗੱਲ ਚੱਲ ਰਹੀ ਹੈ, ਤਾਂ ਤੁਸੀਂ ਉਸ ਐਪ ਨੂੰ ਕਿਵੇਂ ਰੋਕ ਸਕਦੇ ਹੋ।