PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਅੰਨ੍ਹੇਵਾਹ ਫਾਇਰਿੰਗ, 4 ਦੀ ਮੌਤ, 3 ਜ਼ਖ਼ਮੀ

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਥਿਤ ਇਕ ਕਲੱਬ ਵਿਚ ਸ਼ਨੀਵਾਰ ਨੂੰ ਅਣਪਛਾਤੇ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਦੇ ਕਰੀਬ ਬਰੁਕਲਿਨ ਖੇਤਰ ਵਿੱਚ ਵਾਪਰੀ। ਇਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਜ਼ਖਮੀ ਹੋ ਗਏ।

ਯੂਐਸ ਮੀਡੀਆ ਦੇ ਅਨੁਸਾਰ, ਘਟਨਾ ਸਥਾਨ ‘ਤੇ ਚਾਰ ਲਾਸ਼ਾਂ ਵੇਖੀਆਂ ਗਈਆਂ ਹਨ। ਗੋਲੀਬਾਰੀ ਵਿਚ ਇਕ ਮਹਿਲਾ ਸਮੇਤ ਕਈ ਲੋਕਾਂ ਨੂੰ ਗੋਲੀ ਲੱਗੀ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ।

Related posts

Wildfire: ਨਿਊ ਮੈਕਸੀਕੋ ਦੇ ਜੰਗਲਾਂ ‘ਚ ਲੱਗੀ ਅੱਗ ਬਣਾ ਰਹੀ ਲੋਕਾਂ ਦੀ ਜ਼ਿੰਦਗੀ ਨੂੰ ਨਰਕ, ਤੇਜ਼ ਹਵਾ ਨੇ ਸਾਰਿਆਂ ਦੀਆਂ ਵਧਾਈਆਂ ਪਰੇਸ਼ਾਨੀਆਂ

On Punjab

ਪਟਿਆਲਾ ‘ਚ ਹੋਈ ਹਿੰਸਕ ਝੜਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਨਿੰਦਣਯੋਗ ਤੇ ਮੰਦਭਾਗਾ, ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

On Punjab

ਹੁਣ ਮਨਜਿੰਦਰ ਸਿਰਸਾ ਦਾ ਕੁਟਾਪਾ, ਪੱਗ ਵੀ ਲੱਥੀ

On Punjab