ਅਮਰੀਕਾ ’ਚ ਕੋਰੋਨਾ ਨਾਲ ਹਾਹਾਕਾਰ ਮਚ ਗਿਆ ਹੈ। ਅਮਰੀਕਾ ’ਚ ਇਕ ਦਿਨ ’ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਕਾਰਨ 1000 ਤੋਂ ਜ਼ਿਆਦਾ ਲੋਕ ਦੀ ਮੋਤ ਹੋ ਚੁੱਕੀ ਹੈ। ਰਾਇਟਰਸ ਦੀ ਟੈਲੀ ਦੇ ਅਨੁਸਾਰ ਅਮਰੀਕਾ ’ਚ ਬੀਤੇ ਇਕ ਦਿਨ ’ਚ 1000 ਤੋਂ ਜ਼ਿਆਦਾ ਕੋਰੋਨਾ ਮੌਤਾਂ ਹੋਈਆਂ ਹਨ। ਇਸ ਦੌਰਾਨ ਇਕ ਘੰਟੇ ’ਚ 42 ਮੌਤਾਂ। ਅਮਰੀਕਾ ’ਚ ਕੋਰੋਨਾ ਨਾਲ ਇਹ ਮੌਤਾਂ ਡੈਲਟਾ ਵੇਰੀਐਂਟ ਦੇ ਵਧਦੇ ਪ੍ਰਕੋਪ ਦੇ ਕਾਰਨ ਲਗਾਤਾਰ ਵਧਦੀ ਜਾ ਰਹੀ ਹੈ, ਅਮਰੀਕਾ ’ਚ ਮਾਰਚ ਤੋਂ ਬਾਅਦ ਕੋਰੋਨਾ ਨਾਲ 1017 ਲੋਕਾਂ ਦੀ ਮੌਤ ਹੋਈ ਹੈ।
ਅਮਰੀਕਾ ’ਚ ਕੋਰੋਨਾ ਨਾਲ ਹੁਣ ਤਕ ਕੁੱਲ 6 ਲੱਖ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੁਨੀਆਭਰ ’ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ’ਚ ਪਹਿਲੇ ਨੰਬਰ ’ਤੇ ਹੈ। ਅਮਰੀਕਾ ’ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਵਧਦੇ ਪ੍ਰਕੋਪ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਮਾਸਕ ਲਗਾਉਣ ਲਈ ਕਿਹਾ ਹੈ।
ਅਮਰੀਕਾ ’ਚ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਡੈਲਟਾ ਵੇਰੀਐਂਟ ਦੇਸ਼ਭਰ ’ਚ ਵਧਦਾ ਹੀ ਜਾ ਰਿਹਾ ਹੈ। ਦੇਸ਼ ’ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ ਇਸ ਕਾਰਨ ਹਸਪਤਾਲਾਂ ’ਚ ਬੈੱਡ ਦੀ ਕਮੀ ਦੇਖਣ ਨੂੰ ਮਿਲੀ ਰਹੀ ਹੈ। ਕੋਰੋਨਾ ਨੂੰ ਕੰਟਰੋਲ ਕਰਨ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ’ਚ ਜੁਟੀ ਹੋਈ ਹੈ ਪਰ ਅਜੇ ਤਕ ਇਸ ਵੇਰੀਐਂਟ ਨੂੰ ਕੰਟਰੋਲ ਕਰਨ ’ਚ ਸਫਲਤਾ ਨਹੀਂ ਮਿਲੀ।