ਅਮਰੀਕਾ ਵਿਚ ਭਾਰਤੀ ਮੂਲ ਦੇ ਅਜੀਤ ਪਈ ਨੇ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ (ਐੱਫਸੀਸੀ) ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਨਿਊਯਾਰਕ (ਆਈਏਐੱਨਐੱਸ) : ਅਮਰੀਕਾ ਵਿਚ ਭਾਰਤੀ ਮੂਲ ਦੇ ਅਜੀਤ ਪਈ ਨੇ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ (ਐੱਫਸੀਸੀ) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਸੀ। ਪਈ ਨੇ ਕਿਹਾ ਕਿ ਉਹ 20 ਜਨਵਰੀ ਨੂੰ ਅਹੁਦਾ ਛੱਡ ਦੇਣਗੇ। ਇਸੇ ਦਿਨ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਅਹੁਦਾ ਸੰਭਾਲਣਗੇ। 47 ਸਾਲਾਂ ਦੇ ਪਈ ਨੇ ਸੋਮਵਾਰ ਨੂੰ ਆਪਣੇ ਅਸਤੀਫ਼ੇ ਦੀ ਯੋਜਨਾ ਦਾ ਐਲਾਨ ਕੀਤਾ। ਉਹ ਟਰੰਪ ਪ੍ਰਸ਼ਾਸਨ ਵਿਚ ਭਾਰਤੀ ਮੂੁਲ ਦੇ ਸੀਨੀਅਰ ਅਧਿਕਾਰੀਆਂ ਵਿੱਚੋਂ ਇਕ ਹਨ। ਪਈ ਨੇ ਟਰੰਪ ਨਾਲ ਮਿਲ ਕੇ ਹੁਆਵੇ ਅਤੇ ਜ਼ੈੱਡਟੀਈ ਵਰਗੀਆਂ ਚੀਨੀ ਕੰਪਨੀਆਂ ਦੇ ਦੂਰਸੰਚਾਰ ਉਪਕਰਨਾਂ ਦੇ ਅਮਰੀਕਾ ਵਿਚ ਇਸਤੇਮਾਲ ‘ਤੇ ਪਾਬੰਦੀ ਲਗਾਉਣ ਲਈ ਕੰਮ ਕੀਤਾ ਸੀ। ਇਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਮੰਨਿਆ ਗਿਆ ਸੀ। ਪਈ ਨੇ ਇਕ ਬਿਆਨ ਵਿਚ ਕਿਹਾ ਕਿ ਮੈਨੂੰ ਦੇਸ਼ ਅਤੇ ਵਿਦੇਸ਼ ਵਿਚ ਰਾਸ਼ਟਰੀ ਸੁਰੱਖਿਆ ਦੇ ਖ਼ਤਰਿਆਂ ਤੋਂ ਆਪਣੇ ਸੰਚਾਰ ਨੈੱਟਵਰਕ ਨੂੰ ਹਮਲਾਵਰ ਤਰੀਕੇ ਨਾਲ ਰੱਖਿਆ ਕਰਨ ‘ਤੇ ਮਾਣ ਹੈ। ਪਈ ਨੂੰ ਆਪਣੇ ਕਾਰਜਕਾਲ ਦੌਰਾਨ ਵਿਵਾਦਗ੍ਸਤ ਨੈੱਟ ਨਿਊਟ੍ਰੈਲਿਟੀ ਨੂੰ ਖ਼ਤਮ ਕਰਨ ਦੀ ਯੋਜਨਾ ‘ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਅਮਰੀਕਾ ਵਿਚ ਐੱਫਸੀਸੀ ਇਕ ਸੁਤੰਤਰ ਏਜੰਸੀ ਹੈ ਜੋ ਰੇਡੀਓ, ਟੈਲੀਵਿਜ਼ਨ, ਵਾਇਰ, ਸੈਟੇਲਾਈਟ ਅਤੇ ਕੇਬਲ ਦੀਆਂ ਸੇਵਾਵਾਂ ਨੂੰ ਕੰਟਰੋਲ ਕਰਦੀ ਹੈ।
ਟਰੰਪ ਦੇ ਸਲਾਹਕਾਰ ਦਾ ਅਸਤੀਫ਼ਾ
ਅਨੁਮਾਨ ਤੋਂ ਪਹਿਲਾਂ ਆਏਗਾ ਬ੍ਰਹਮਪੁੱਤਰ ‘ਚ ਭਿਆਨਕ ਹੜ੍ਹ
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਕੋਰੋਨਾ ਵਾਇਰਸ ‘ਤੇ ਰਾਸ਼ਟਰਪਤੀ ਟਰੰਪ ਦੇ ਵਿਵਾਦਗ੍ਸਤ ਵਿਸ਼ੇਸ਼ ਸਲਾਹਕਾਰ ਡਾ. ਸਕਾਟ ਐਟਲਸ ਨੇ ਅਸਤੀਫ਼ਾ ਦੇ ਦਿੱਤਾ। ਜਨ ਸਿਹਤ ਜਾਂ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦੇ ਬਾਰੇ ਵਿਚ ਅੁਨਭਵਹੀਣ ਐਟਲਸ ਨੇ ਕੋਰੋਨਾ ਮਹਾਮਾਰੀ ਨੂੰ ਰੋਕਣ ਵਿਚ ਮਾਸਕ ਅਤੇ ਦੂਜੇ ਉਪਾਵਾਂ ਦੀ ਲੋੜ ‘ਤੇ ਸਵਾਲ ਚੁੱਕੇ ਸਨ। ਸਟੇਨਫੋਰਡ ਯੂਨੀਵਰਸਿਟੀ ਦੇ 65 ਸਾਲਾਂ ਦੇ ਨਿਊਰੋ ਰੇਡੀਓਲਾਜਿਸਟ ਨੂੰ 130 ਦਿਨਾਂ ਲਈ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਕਾਰਜਕਾਲ ਦੇ ਆਖਰੀ ਦਿਨ ਅਸਤੀਫ਼ਾ ਦੇਣ ਦਾ ਐਲਾਨ ਕੀਤਾ।