USA call center fraud ਵਾਸ਼ਿੰਗਟਨ : ਅਮਰੀਕਾ ਦੀ ਇੱਕ ਅਦਾਲਤ ਨੇ ਤਿੰਨ ਭਾਰਤੀਆਂ ਸਮੇਤ ਅੱਠ ਲੋਕਾਂ ਨੂੰ ਅਮਰੀਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਹੈ। ਇਨ੍ਹਾਂ ਨੂੰ ਭਾਰਤ ਸਥਿਤ ਕਾਲ ਸੈਂਟਰਾਂ ਜ਼ਰੀਏ ਅਮਰੀਕਾ ਵਾਸੀਆਂ ਨੂੰ ਲਗਪਗ 37 ਲੱਖ ਡਾਲਰ ਦੇ ਧੋਖੇ ਦਾ ਦੋਸ਼ੀ ਪਾਇਆ ਗਿਆ ਹੈ।
ਦੋਸ਼ੀਆਂ ਨੂੰ ਛੇ ਮਹੀਨੇ ਤੋਂ ਲੈ ਕੇ ਚਾਰ ਸਾਲ ਨੌ ਮਹੀਨੇ ਤਕ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸੋਮਵਾਰ ਨੂੰ 7 ਲੋਕਾਂ ਨੂੰ ਸਜ਼ਾ ਸੁਣਾਈ ਗਈ । ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਵਿੱਚ ਸੱਭ ਤੋਂ ਵੱਧ ਜਾਰਜੀਆ ਤੋਂ ਹਨ ।
ਜਿਨ੍ਹਾਂ ਵਿੱਚ ਮਹੁੰਮਦ ਕਾਜ਼ਿਮ ਮੋਮਿਨ (33), ਮੁਹੰਮਦ ਸੋਜਾਬ ਮੋਮਿਨ (23), ਡੁਈ ਕਾਈਲ ਰਿਗਿਨਸ (24), ਨਿਕੋਲਸ ਐਲਗਜੈਂਡਰ ਡੀਨ (26), ਪਲਕ ਕੁਮਾਰ ਪਟੇਲ (30), ਜੰਤਜ ਪੈਰਿਸ਼ ਮਿਲਰ (25), ਡੇਵਿਡ ਬ੍ਰੈਡਫੋਰਡ ਪੋਪ (25)ਤੇ ਇੱਕ ਟੈਕਸਾਸ ਤੋਂ ਜਿਸਦਾ ਨਾਮ ਰੋਡਿਰਗੋ ਲਿਓਨ ਕਾਸਟਿਲੋ (46) ਸ਼ਾਮਲ ਹਨ।