38.23 F
New York, US
November 22, 2024
PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਕੋਰੋਨਾ ਕਾਰਨ ਤਬਾਹੀ ਦੇ ਬਾਵਜੂਦ ਟਰੰਪ ਵੱਲੋਂ ਲਾਕਡਾਊਨ ਖੋਲ੍ਹਣ ਦੀ ਤਿਆਰੀ

Donald Trump launches plan: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਇਸਦਾ ਸਭ ਤੋਂ ਵੱਧ ਅਸਰ ਅਮਰੀਕਾ ‘ਤੇ ਪਿਆ ਹੈ ।ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ 30 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ । ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿੱਚ 2100 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ । ਇਸ ਦੇ ਨਾਲ ਹੀ ਦੇਸ਼ ਵਿੱਚ ਕੋਵਿਡ-19 ਨਾਲ ਹੁਣ ਤੱਕ ਮਰਨ ਵਾਲਿਆਂ ਦਾ ਅੰਕੜਾ 34,500 ਤੱਕ ਪਹੁੰਚ ਗਿਆ ਹੈ ।

ਇਸ ਵਾਇਰਸ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਅਮਰੀਕਾ ਸਭ ਤੋਂ ਅੱਗੇ ਹੈ। ਅਮਰੀਕਾ ਤੋਂ ਬਾਅਦ ਇਟਲੀ ਵਿੱਚ 21,645, ਸਪੇਨ ਵਿੱਚ 19,130 ਅਤੇ ਫਰਾਂਸ ਵਿੱਚ 17,167 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ । ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੇਸ਼ ਵਿੱਚ ਲਾਕ ਡਾਊਨ ਖੋਲ੍ਹਣ ਦੇ ਤਿੰਨ ਗੇੜਾਂ ਦੀ ਯੋਜਨਾ ਗਵਰਨਰਾਂ ਨਾਲ ਸਾਂਝੀ ਕੀਤੀ ਗਈ ਹੈ । ਅਮਰੀਕਾ ਵਿੱਚ ਕਿੱਥੇ ਤੇ ਕਦੋਂ ਲਾਕ ਡਾਊਨ ਖੋਲ੍ਹਿਆ ਜਾਵੇਗਾ, ਇਸ ਬਾਰੇ ਆਖਰੀ ਫੈਸਲਾ ਗਵਰਨਰ ਲੈਣਗੇ । ਟਰੰਪ ਅਨੁਸਾਰ ਉਨ੍ਹਾਂ ਦਾ ਪ੍ਰਸ਼ਾਸਨ ਸੰਘੀ ਦਿਸ਼ਾ ਨਿਰਦੇਸ਼ ਜਾਰੀ ਕਰ ਰਿਹਾ ਹੈ ।

ਦੱਸ ਦੇਈਏ ਕਿ ਟਰੰਪ ਵੱਲੋਂ ਇਸ ਸਬੰਧ ਵਿੱਚ ਇੱਕ ਦਸਤਾਵੇਜ਼ ਸਾਂਝਾ ਕੀਤਾ ਗਿਆ ਹੈ, ਜਿਸਦਾ ਨਾਮ ‘ਓਪਨਿੰਗ ਅਪ ਅਮਰੀਕਾ’ ਹੈ । ਇਸ ਵਿੱਚ ਗਵਰਨਰਾਂ ਨੂੰ ਵਿਸਥਾਰ ਵਿੱਚ ਅਮਰੀਕਾ ਵਿੱਚ ਲਾਕ ਡਾਊਨ ਖ਼ਤਮ ਕਰਨ ਦੇ ਤਿੰਨ ਗੇੜਾਂ ਬਾਰੇ ਲਿਖਿਆ ਗਿਆ ਹੈ । ਇਸ ਮੁਤਾਬਕ ਕਿਸੇ ਵੀ ਫੇਜ਼ ਦਾ ਲਾਕ ਡਾਊਨ ਖੋਲ੍ਹਣ ਲਈ ਉਸ ਸੂਬੇ ਨੂੰ ਆਪਣੇ ਪੀੜਤ ਲੋਕਾਂ ਦੀ ਸੰਖਿਆਂ ਤੇ ਪਾਜ਼ਿਟਿਵ ਟੈਸਟਾਂ ਵਿੱਚ ਗਿਰਾਵਟ ਦਰਜ ਕਰਾਉਣੀ ਪਵੇਗੀ ।

Related posts

16 ਮਾਰਚ ਨੂੰ ਖਟਕੜਕਲਾਂ ‘ਚ 40 ਏਕੜ ਦੇ ਪੰਡਾਲ ‘ਚ ਇਕੱਲੇ ਭਗਵੰਤ ਮਾਨ ਚੁੱਕਣਗੇ ਸਹੁੰ

On Punjab

ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ‘ਤੇ ਇਲਜ਼ਾਮ, ਸਾਬਕਾ ਖੁਫੀਆ ਅਧਿਕਾਰੀ ਨੂੰ ਮਰਵਾਉਣ ਦਾ ਯਤਨ

On Punjab

ਪਾਕਿਸਤਾਨ ’ਚ ਮਰਦਮਸ਼ੁਮਾਰੀ ਦੇ ਫਾਰਮ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਨਾ ਪ੍ਰਸ਼ੰਸਾਯੋਗ- ਐਡਵੋਕੇਟ ਧਾਮੀ

On Punjab