ਅਮਰੀਕਾ ਵਿਚ ਕੋਰੋਨਾ ਇਨਫੈਕਸ਼ਨ ਦੇ ਚੱਲਦੇ ਮਰਨ ਵਾਲਿਆਂ ਦੀ ਗਿਣਤੀ ਸੱਤ ਲੱਖ ਤੋਂ ਵੱਧ ਹੋ ਗਈ ਹੈ। ਪਿਛਲੇ ਹਫ਼ਤੇ ਤੋਂ ਹਰ ਦਿਨ ਦੋ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਨ੍ਹਾਂ ‘ਚੋਂ 60 ਫ਼ੀਸਦੀ ਤੋਂ ਜ਼ਿਆਦਾ ਮੌਤਾਂ ਜਨਵਰੀ ‘ਚ ਹੋਈਆਂ ਹਨ ਜਦੋਂ ਮਹਾਮਾਰੀ ਆਪਣੇ ਚਰਮ ‘ਤੇ ਸੀ। ਅਮਰੀਕਾ ਨੂੰ 6 ਲੱਖ ਤੋਂ 7 ਲੱਖ ਮੌਤਾਂ ਤਕ ਜਾਣ ‘ਚ ਸਾਢੇ ਤਿੰਨ ਮਹੀਨੇ ਦਾ ਸਮਾਂ ਲੱਗਿਆ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਬੋਸਟਨ ਸ਼ਹਿਰ ਦੀ ਜਨਸੰਖਿਆ ਤੋਂ ਵੱਧ ਹੋ ਗਿਆ ਹੈ। 2019 ਦੇ ਅੰਕੜਿਆਂ ਅਨੁਸਾਰ ਅਮਰੀਕਾ ਦੇ ਬੋਸਟਨ ਦੀ ਅਬਾਦੀ 6.84 ਲੱਖ ਹੈ।
ਇਸ ਹਫਤੇ ਅਮਰੀਕਾ ਵਿੱਚ ਸਭ ਤੋਂ ਵੱਧ 7.65 ਲੱਖ ਨਵੇਂ ਮਾਮਲੇ ਪਾਏ ਗਏ ਹਨ, ਜੋ ਕਿ ਪਿਛਲੇ ਹਫਤੇ ਦੇ ਮੁਕਾਬਲੇ 31 ਫੀਸਦੀ ਘੱਟ ਹਨ। ਜਦੋਂ ਕਿ, ਬ੍ਰਾਜ਼ੀਲ ਵਿੱਚ 2.47 ਲੱਖ ਮਾਮਲੇ ਪਾਏ ਗਏ ਹਨ ਅਤੇ ਇਹ ਪਿਛਲੇ ਹਫਤੇ ਦੇ ਮੁਕਾਬਲੇ 135 ਪ੍ਰਤੀਸ਼ਤ ਜ਼ਿਆਦਾ ਹੈ। ਇਸ ਸਮੇਂ ਦੌਰਾਨ ਭਾਰਤ ਵਿੱਚ ਦੋ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ ਹਫਤੇ ਵਿੱਚ ਵੀ, ਭਾਰਤ ਵਿੱਚ ਲਗਭਗ ਇੰਨੇ ਹੀ ਮਾਮਲੇ ਪਾਏ ਗਏ ਸਨ। ਬ੍ਰਿਟੇਨ ਵਿੱਚ, ਪਿਛਲੇ ਹਫਤੇ ਦੇ ਮੁਕਾਬਲੇ ਇਸ ਹਫ਼ਤੇ 14 ਫ਼ੀਸਦੀ ਵਧੇਰੇ ਨਵੇਂ ਕੇਸ (2.30 ਲੱਖ) ਪਾਏ ਗਏ ਹਨ।
ਇਸ ਦੇ ਨਾਲ ਹੀ, ਦੁਨੀਆ ਭਰ ਵਿੱਚ ਕੋਰੋਨਾ ਸੰਕਰਮਣ ਦੇ ਹਫਤਾਵਾਰੀ ਨਵੇਂ ਮਾਮਲਿਆਂ ਅਤੇ ਮੌਤਾਂ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ. ਇਹ ਜਾਣਕਾਰੀ ਦਿੰਦਿਆਂ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਕਿ ਦੱਖਣ -ਪੂਰਬੀ ਏਸ਼ੀਆਈ ਖੇਤਰ ਵਿੱਚ ਇਹ ਸਿਲਸਿਲਾ ਪਿਛਲੇ ਦੋ ਮਹੀਨਿਆਂ ਤੋਂ ਬਣਿਆ ਹੋਇਆ ਹੈ। ਇਸ ਹਫਤੇ ਜਾਰੀ ਕੀਤੇ ਗਏ ਕੋਰੋਨਾ ਮਹਾਂਮਾਰੀ ਦੇ ਅੰਕੜਿਆਂ ਦੇ ਅਨੁਸਾਰ, ਦੁਨੀਆ ਭਰ ‘ਚ ਲਗਪਗ 33 ਲੱਖ ਨਵੇਂ ਮਾਮਲੇ ਪਾਏ ਗਏ ਹਨ ਤੇ 55,000 ਮੌਤਾਂ ਹੋਈਆਂ ਹਨ। ਪਿਛਲੇ ਹਫਤੇ ਦੇ ਮੁਕਾਬਲੇ ਨਵੇਂ ਮਾਮਲਿਆਂ ਤੇ ਮੌਤਾਂ ਦੋਵਾਂ ਵਿੱਚ 10 ਫ਼ੀਸਦੀ ਦੀ ਗਿਰਾਵਟ ਆਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਨਵੇਂ ਮਾਮਲਿਆਂ ਅਤੇ ਮੌਤਾਂ ਵਿੱਚ ਗਿਰਾਵਟ ਦਾ ਰੁਝਾਨ ਹੈ।