ਅਮਰੀਕਾ ‘ਚ ਕੋਰੋਨਾ ਵੈਕਸੀਨ ਨੂੰ ਦੇਸ਼ ਭਰ ‘ਚ ਪਹੁੰਚਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸਦੇ ਤਹਿਤ ਵੈਕਸੀਨ ਦੀਆਂ ਲੱਖਾਂ ਖ਼ੁਰਾਕ ਨੂੰ ਜਹਾਜ਼ਾਂ ਤੇ ਟਰੱਕਾਂ ਦੇ ਮਾਧਿਅਮ ਨਾਲ ਪਹੁੰਚਾਇਆ ਜਾ ਰਿਹਾ ਹੈ। ਕਾਰਗੋ ਕੰਪਨੀ ਫੇਡਐਕਸ ਅਤੇ ਯੂਨਾਈਟਿਡ ਪਾਰਸਲ ਸਰਵਿਸ (ਯੂਪੀਐੱਸ) ਦੇ ਜਹਾਜ਼ ਤੇ ਟਰੱਕ ਇਸ ਕੰਮ ਨੂੰ ਅੰਜ਼ਾਮ ਦੇ ਰਹੇ ਹਨ। ਕੇਂਟਕੀ ਅਤੇ ਟੇਨੇਸੀ ਇਥੇ ਇਸ ਕੰਪਨੀ ਦੀ ਹੱਬ ਹੈ, ਤੋਂ ਵੈਕਸੀਨ ਭੇਜੀ ਜਾ ਰਹੀ ਹੈ। ਇਸਦੇ ਨਾਲ ਹੀ ਅਮਰੀਕਾ ‘ਚ ਵੈਕਸੀਨ ਦੇ ਡਿਸਟ੍ਰੀਬਿਊਸ਼ਨ ਅਤੇ ਇਸਦੀ ਵੈਕਸੀਨੇਸ਼ਨ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਅਮਰੀਕਾ ‘ਚ ਚੁੱਕੇ ਗਏ ਇਸ ਕਦਮ ਤੋਂ ਬਾਅਦ ਲੱਖਾਂ ਲੋਕਾਂ ਦੀ ਉਮੀਦ ਇਕ ਵਾਰ ਫਿਰ ਤੋਂ ਜਾਗੀ ਹੈ।
ਰਿਕਾਰਡ ਮਾਮਲੇ ਆ ਰਹੇ ਸਾਹਮਣੇ
ਬੀਤੇ ਕਰੀਬ 6-7 ਮਹੀਨਿਆਂ ਤੋਂ ਹੀ ਅਮਰੀਕਾ ਦੁਨੀਆ ‘ਚ ਸਭ ਤੋਂ ਵੱਧ ਕੋਰੋਨਾ ਸੰਕ੍ਰਮਣ ਦਾ ਸ਼ਿਕਾਰ ਹੈ। ਰਾਈਟਰਸ ਅਨੁਸਾਰ ਵਰਤਮਾਨ ‘ਚ ਅਮਰੀਕਾ ‘ਚ ਕੋਰੋਨਾ ਸੰਕ੍ਰਮਣ ਦੇ 16,107, 064 ਮਰੀਜ਼ ਹਨ। ਉਥੇ ਹੀ ਹੁਣ ਤਕ ਇਸ ਕਾਰਨ 298,101 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ ਅਤੇ 6,788,110 ਮਰੀਜ਼ ਠੀਕ ਵੀ ਹੋਏ ਹਨ।
ਬਸ 24 ਘੰਟਿਆਂ ਦੀ ਦੂਰੀਕੇਂਟਕੀ ਦੇ ਗਵਰਨਰ ਐਂਡੀ ਬੇਸ਼ਰ ਨੇ ਸਲਾਹ ਦਿੱਤੀ ਹੈ ਕਿ ਕੋਰੋਨਾ ਦੀ ਪਹਿਲੀ ਵੈਕਸੀਨ ਉਨ੍ਹਾਂ ਦੇ ਹੀ ਸੂਬੇ ‘ਚ ਦਿੱਤੀ ਜਾਣੀ ਚਾਹੀਦੀ ਹੈ। ਇਥੇ ਯੂਪੀਐੱਸ ਦਾ ਵੱਡਾ ਸੈਂਟਰ ਵੀ ਹੈ। ਉਥੇ ਹੀ ਟੇਨੇਸੀ ‘ਚ ਫੇਡਐਕਸ ਦਾ ਕਾਰਹੋ ਹਬ ਹੈ। ਐਂਡੀ ਨੇ ਇਕ ਟਵੀਟ ‘ਚ ਕਿਹਾ ਹੈ ਕਿ ਅਸੀਂ ਵੈਕਸੀਨ ਅਤੇ ਇਸ ਵਾਇਰਸ ਨੂੰ ਖ਼ਤਮ ਕਰਨ ਨਾਲ ਸਿਰਫ਼ 24 ਘੰਟਿਆਂ ਦੀ ਦੂਰੀ ‘ਤੇ ਹਾਂ। ਕੱਲ੍ਹ ਸਵੇਰੇ ਇਸਦੀ ਸ਼ੁਰੂਆਤ ਹੋ ਜਾਵੇਗੀ।
ਇਸ ਲਈ ਸਾਵਧਾਨੀ ਜ਼ਰੂਰੀ
ਵੈਕਸੀਨ ਨੂੰ ਮਾਈਨਸ 70 ਡਿਗਰੀ ਸੈਲਸੀਅਸ ਦੇ ਤਾਪਮਾਨ ‘ਚ ਰੱਖਣਾ ਜ਼ਰੂਰੀ ਹੋਵੇਗਾ। ਇਸਤੋਂ ਇਲਾਵਾ ਇਨ੍ਹਾਂ ਨੂੰ ਲਗਾਉਣ ਲਈ ਜਦੋਂ ਇਨ੍ਹਾਂ ਕੰਟੇਨਰਜ਼ ‘ਚੋਂ ਕੱਢਿਆ ਜਾਵੇਗਾ ਤਾਂ ਵੀ ਸਮੇਂ ਦਾ ਖ਼ਾਸ ਧਿਆਨ ਰੱਖਣਾ ਹੋਵੇਗਾ। ਫਾਈਜ਼ਰ ਕੰਪਨੀ ਦੀ ਫੈਸਿਲਟੀ ਸੈਂਟਰ ਕਲਾਮਜੂ, ਮਿਸ਼ੀਗਨ ‘ਚ ਮੌਜੂਦ ਹੈ। ਫੇਡਐਕਸ ਕੰਪਨੀ ਦੇ ਜਹਾਜ਼ ਗ੍ਰਾਂਡ ਰੈਪਿਡ ਅਤੇ ਲਾਂਸਿੰਗ ‘ਚ ਤਿਆਰ ਖੜ੍ਹੇ ਹਨ।
ਵੈਕਸੀਨ ਦੇ ਨਾਲ ਉਮੀਦ ਕੀਤੀ ਜਾ ਰਹੀ ਡਿਲੀਵਰ
ਯੂਪੀਐੱਸ ਨੇ ਵੈਕਸੀਨ ਲਈ ਬੋਅਲੇ ਟ੍ਰਾਂਸਪੋਰਟ ਦੀ ਸੇਵਾ ਲਈ ਹੈ। ਇਸ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਉਹ ਸਿਰਫ਼ ਵੈਕਸੀਨ ਨੂੰ ਹੀ ਟ੍ਰਾਂਸਪੋਰਟ ਨਹੀਂ ਕਰ ਰਹੇ ਬਲਕਿ ਉਮੀਦ ਨੂੰ ਦੂਸਰੀ ਥਾਂ ਲੈ ਕੇ ਜਾ ਰਹੇ ਹਨ। ਪਬਲਿਕ ਹੈਲਥ ਆਫ਼ੀਸ਼ੀਅਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਵੀ ਉਹ ਮੂੰਹ ‘ਤੇ ਮਾਸਕ ਲਗਾ ਕੇ ਰੱਖਣ ਅਤੇ ਭੀੜ ਵਾਲੀ ਥਾਂ ਤੋਂ ਦੂਰੀ ਬਣਾ ਕੇ ਰੱਖੋ।
ਮਾਰਚ ਤਕ 30 ਫ਼ੀਸਦੀ ਲੋਕਾਂ ਨੂੰ ਦਿੱਤੀ ਜਾਵੇਗੀ ਵੈਕਸੀਨ
ਰਾਈਟਰਸ ਨੇ ਯੂਐੱਸ ਆਪਰੇਸ਼ਨ ਵਾਰਪ ਸਪੀਡ ਦੇ ਚੀਫ ਐਡਵਾਈਜ਼ਰ ਡਾਕਟਰ ਮਾਨਸੇਫ ਸਲਾਓਈ ਦੇ ਹਵਾਲੇ ਤੋਂ ਕਿਹਾ ਹੈ ਕਿ ਅਮਰੀਕਾ ‘ਚ ਮਾਰਚ ਤਕ ਕਰੀਬ 30 ਫ਼ੀਸਦ ਲੋਕਾਂ ਨੂੰ ਇਸਦੇ ਰਾਹੀਂ ਵੈਕਸੀਨੇਟ ਕੀਤਾ ਜਾਵੇਗਾ। ਫਾਈਜ਼ਰ ਕੰਪਨੀ ਨੇ ਆਪਣੀ ਵੈਕਸੀਨ ਨੂੰ 95 ਫ਼ੀਸਦ ਤਕ ਕਾਰਗਰ ਦੱਸਿਆ ਹੈ। ਯੂਏਪੀਐੱਸ ਅਤੇ ਫੇਡਐਕਸ ਦੇ ਕਰਮਚਾਰੀਆਂ ਅਤੇ ਡ੍ਰਾਈਵਰਸ ਨੂੰ ਹਰ ਤਰ੍ਹਾਂ ਦੇ ਪਾਰਸਲ ‘ਚ ਵੈਕਸੀਨ ਦੀ ਡਿਲੀਵਰੀ ਨੂੰ ਪਹਿਲ ਦੇਣ ਨੂੰ ਕਿਹਾ ਗਿਆ ਹੈ।