PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਗਏ ਗੈਰ-ਕਾਨੂੰਨੀ ਭਾਰਤੀਆਂ ‘ਤੇ ਸ਼ਿਕੰਜਾ, 33,593 ਲੋਕ ਡਿਟੈਂਸ਼ਨ ਸੈਂਟਰਾਂ ‘ਚ ਡੱਕੇ

ਭਾਰਤੀਆਂ ਵੱਲੋਂ ਵਿਦੇਸ਼ਾਂ ‘ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ ਸਿਲਸਿਲਾ ਬਹੁਤ ਪੁਰਾਣਾ ਹੈ। ਆਪਣੀ ਜਾਨ ਜ਼ੋਖਮ ‘ਚ ਪਾ ਕੇ ਵੀ ਭਾਰਤੀ ਅਮਰੀਕਾ ਵਰਗੇ ਮੁਲਕ ‘ਚ ਜਾਣਾ ਚਾਹੁੰਦੇ ਹਨ। ਫੜ੍ਹੇ ਜਾਣ ‘ਤੇ ਉਹ ਡਿਟੈਂਸ਼ਨ ਸੈਂਟਰਾਂ ‘ਚ ਰਹਿਣ ਲਈ ਮਜਬੂਰ ਹਨ। ਹਾਲਾਤ ਇਹ ਹਨ ਕਿ ਇਕੱਲੇ ਅਮਰੀਕਾ ‘ਚ 33,593 ਲੋਕ ਡਿਟੈਂਸ਼ਨ ਸੈਂਟਰਾਂ ‘ਚ ਬੰਦ ਹਨ।

US Freedom of Information Act ਤਹਿਤ ਪ੍ਰਾਪਤ ਜਾਣਕਾਰੀ North American Punjabi Association ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚ ਜ਼ਿਆਦਾਤਰ ਪੰਜਾਬ ਦੇ ਲੋਕ ਸ਼ਾਮਲ ਹਨ।

ਉਨ੍ਹਾਂ ਦੁੱਖ ਜਤਾਇਆ ਕਿ ਸੂਬਾ ਤੇ ਕੇਂਦਰ ਸਰਕਾਰਾਂ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੀ ਸਮੱਸਿਆ ‘ਤੇ ਗੰਭੀਰ ਨਹੀਂ। ਪੰਜਾਬ ਦੇ ਕਈ ਨੌਜਵਾਨ ਗੈਰ-ਕਾਨੂੰਨੀ ਤਸਕਰੀ ਕਾਰਨ ਕਈ ਸਾਲਾਂ ਤੋਂ ਲਾਪਤਾ ਹਨ। ਉੱਥੇ ਅਮਰੀਕਾ ਦੇ ਦੋ ਸੌ ਤੋਂ ਜ਼ਿਆਦਾ ਸੈਂਟਰਾਂ ‘ਚ ਹਜ਼ਾਰਾਂ ਲੋਕ ਬੰਦ ਹੈ। ਉਨ੍ਹਾਂ ਖਿਲਾਫ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ ਟ੍ਰਾਇਲ ਚਲਾਏ ਜਾ ਰਹੇ ਹਨ। ਟ੍ਰਾਇਲ ‘ਚ ਉਨ੍ਹਾਂ ਦੀਆਂ ਦਲੀਲਾਂ ਸਹੀ ਸਾਬਤ ਨਾ ਹੋਈਆਂ ਤਾਂ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਏ ਲੋਕਾਂ ਨੂੰ ਪੁਲਿਸ ਡਿਟੈਂਸ਼ਨ ਸੈਂਟਰ ਭੇਜਦੀ ਹੈ। ਬੀਤੇ ਸਾਲ ਜੁਲਾਈ ਤੋਂ ਅਕਤਬੂਰ 2019 ਤਕ 3017 ਲੋਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੁੰਦੇ ਫੜ੍ਹੇ ਗਏ। ਆਈਸੀਈ ਦੀ ਰਿਪੋਰਟ ਮੁਤਾਬਕ ਇਨ੍ਹਾਂ ‘ਚ 2,933 ਪੁਰਸ਼ ਤੇ 84 ਮਹਿਲਾਵਾਂ ਹਨ। ਇਨ੍ਹਾਂ ‘ਚ 156 ਲੋਕਾਂ ‘ਤੇ ਅਪਰਾਧਕ ਮਾਮਲੇ ਦਰਜ ਹਨ।

Related posts

ਅਮਰੀਕੀ ਰਾਸ਼ਟਰਪਤੀ ਦਾ ਵੱਡਾ ਫ਼ੈਸਲਾ, 19 ਅਪ੍ਰੈਲ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਹਰ ਸ਼ਖ਼ਸ ਨੂੰ ਲੱਗੇਗੀ ਕੋਰੋਨਾ ਵੈਕਸੀਨ

On Punjab

ਸਵੀਡਨ: ਸਿੱਖਿਆ ਕੇਂਦਰ ’ਚ ਗੋਲੀਬਾਰੀ, ਹਮਲਾਵਰ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ, 5 ਗੰਭੀਰ ਜ਼ਖਮੀ

On Punjab

Chandigarh ਦਾ AQI ਦਿੱਲੀ ਦੇ ਨੇੜੇ; ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

On Punjab