ਅਮਰੀਕਾ ‘ਚ ਮੁੜ ਗੋਲੀਬਾਰੀ ਦੀ ਘਟਨਾ ‘ਚ ਪੰਜ ਲੋਕ ਜ਼ਖ਼ਮੀ ਹੋ ਗਏ। ਗੋਲ਼ੀਬਾਰੀ ਲੁਸਿਆਨਾ ਦੇ ਸ਼੍ਰੇਵੇਪੋਰਟ ‘ਚ ਹੋਈ। ਅਮਰੀਕਾ ‘ਚ 24 ਘੰਟਿਆਂ ਦੌਰਾਨ ਗੋਲ਼ੀਬਾਰੀ ਦੀ ਇਹ ਤੀਜੀ ਘਟਨਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਸ਼ੁਰੂਆਤੀ ਜਾਂਚ ਕੀਤੀ ਹੈ। ਜ਼ਖਮੀਆਂ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਮਿਲੀ। ਸ਼੍ਰੇਵੇਪੋਰਟ ਦੀ ਘਟਨਾ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ ਨੌ ਵਜੇ ਹੋਈ। ਗੋਲੀਬਾਰੀ ਦੀਆਂ ਅਕਸਰ ਹੋਣ ਵਾਲੀਆਂ ਘਟਨਾਵਾਂ ਦੇ ਬਾਅਦ ਹੁਣ ਲੋਕਾਂ ਨੇ ਗੰਨ ਲਾਅ ‘ਚ ਸਖਤੀ ਦੀ ਮੰਗ ਸ਼ੁਰੂ ਕਰ ਦਿੱਤੀ ਹੈ।
ਇਰਾਕ ‘ਚ ਅਮਰੀਕੀ ਫ਼ੌਜੀ ਟਿਕਾਣੇ ‘ਤੇ ਰਾਕੇਟ ਹਮਲੇ, ਦੋ ਜ਼ਖਮੀ
ਬਗ਼ਦਾਦ : ਇਰਾਕ ਦੇ ਅਮਰੀਕੀ ਫ਼ੌਜੀ ਟਿਕਾਣੇ ‘ਤੇ ਇਕੱਠੇ ਕਈ ਰਾਕੇਟ ਹਮਲੇ ਕੀਤੇ ਗਏ। ਹਮਲੇ ‘ਚ ਦੋ ਇਰਾਕੀ ਗਾਰਡ ਜ਼ਖਮੀ ਹੋ ਗਏ। ਬਗ਼ਦਾਦ ਦੇ ਮਿਲਟਰੀ ਮੀਡੀਆ ਸੈਂਟਰ ਨੇ ਜਾਣਕਾਰੀ ਦਿੱਤੀ ਹੈ ਕਿ ਦੱਖਣੀ ਬਗਦਾਦ ਸਥਿਤ ਬਲਾਡ ਹਵਾਈ ਟਿਕਾਣੇ ‘ਤੇ ਲਗਾਤਾਰ ਪੰਜ ਰਾਕੇਟ ਦਾਗੇ ਗਏ। ਹਮਲੇ ਦੀ ਕਿਸੇ ਵੀ ਜਥੇਬੰਦੀ ਨਹੀਂ ਲਈ।