ਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯੂਨੀਵਰਸਿਟੀ ਆਫ ਨੌਰਥ ਕੈਰੋਲੀਨਾ ਦੇ ਸ਼ਾਰਲੋਟ ਕੰਪਲੈਕਸ ‘ਚ ਮੰਗਲਵਾਰ ਨੂੰ ਹੋਈ ਗੋਲ਼ੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਐਤਵਾਰ ਨੂੰ ਇੱਕ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇੱਕ ਯਹੂਦੀ ਪ੍ਰਾਥਨਾ ਸਭਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ
ਯੂਨੀਵਰਸੀਟੀ ਦੇ ਐਮਰਜੈਂਸੀ ਪ੍ਰਬੰਧਨ ਦਫਤਰ ਨੇ ਟਵੀਟ ਕਰ ਸਭ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਅਕਾਦਮਿਕ ਸੈਸ਼ਨ ਦੇ ਆਖਰੀ ਦਿਨ ਕਲਾਸਾਂ ਖ਼ਤਮ ਹੋਣ ਤੋਂ ਠੀਕ ਇੱਕ ਸ਼ਾਮ ਪਹਿਲਾਂ ਛੇ ਵਜੇ ਗੋਲ਼ੀਬਾਰੀ ਹੋਈ। ਵਿਭਾਗ ਨੇ ਟਵੀਟ ਕੀਤਾ, “ਭੱਜੋ, ਲੁੱਕੋ, ਲੜੋ, ਖੁਦ ਨੂੰ ਤੁਰੰਤ ਸੁਰੱਖਿਅਤ ਕਰੋ।” ਸਥਾਨਕ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕਾਂ ਦੀ ਹਾਲਤ ਗੰਭੀਰ ਹੈ। ਹੋਰ ਦੋ ਲੋਕਾਂ ਦੀ ਹਾਲਤ ਠੀਕ ਹੈ।
ਐਨਬੀਸੀ ਸ਼ਾਰਲੋਟ ਨੇ ਗੋਲੀ ਚਲਾਉਣ ਵਾਲੇ ਦੀ ਪਛਾਣ 22 ਸਾਲ ਵਿਦਿਆਰਥੀ ਵਜੋਂ ਕੀਤੀ ਹੈ। ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਵਿਦਿਆਰਥੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਸ਼ਾਰਲੋਟ ਦੀ ਮੇਅਰ ਵੀ ਲਿਲਜ ਨੇ ਘਟਨਾ ‘ਤੇ ਸ਼ੋਕ ਜਤਾਉਂਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਦੁਖ ਜਾਹਿਰ ਕੀਤਾ ਹੈ।