ਰੋਜ਼ੀ-ਰੋਟੀ ਦੀ ਭਾਲ ਵਾਸਤੇ ਅਮਰੀਕਾ ‘ਚ ਖੱਡ ‘ਚ ਟ੍ਰੇਲਰ ਦੇ ਡਿੱਗਣ ਨਾਲ ਮਮਦੋਟ ਨਾਲ ਸਬੰਧਿਤ ਨੌਜਵਾਨ ਦੀ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਮਦੋਟ ਦੇ ਪਿੰਡ ਲਖਮੀਰ ਕੇ ਉਤਾਰ ਦਾ ਰਹਿਣ ਵਾਲਾ ਜਸਵੰਤ ਸਿੰਘ (ਜੱਸਾ) ਪੁੱਤਰ ਤੇਜਾ ਸਿੰਘ ਦੋ ਡੰਗ ਦੀ ਰੋਜ਼ੀ ਰੋਟੀ ਲਈ ਅਮਰੀਕਾ ਵਿਖੇ ਗਿਆ ਸੀ। ਜਿੱਥੇ ਕੈਲੀਫੋਰਨੀਆ ਦੇ ਸ਼ਹਿਰ ਬੈਰਿੰਗਟਨ ਪੈਲੇਸ ਵਿਖੇ ਜਾ ਰਹੇ ਟਰਾਲੇ ਦੇ ਖੱਡ ਵਿਚ ਡਿੱਗਣ ਨਾਲ ਭਿਆਨਕ ਹਾਦਸਾ ਵਾਪਰ ਗਿਆ । ਜਿਸ ਦੌਰਾਨ 29 ਸਾਲਾ ਨੌਜਵਾਨ ਜਸਵੰਤ ਸਿੰਘ ਉਰਫ ਜੱਸਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਚਾਲਕ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਸਮੇਂ ਅਨੁਸਾਰ ਦੇਰ ਸ਼ਾਮ ਮੌਸਮ ਖਰਾਬ ਹੋਣ ਕਾਰਨ ਜਸਵੰਤ ਸਿੰਘ ਦਾ ਟਰਾਲਾ ਹਾਦਸਾਗ੍ਰਸਤ ਹੋਇਆ ਹੈ ਤੇ ਖੱਡ ਡੂੰਘੀ ਖੱਡ ਵਿਚ ਡਿੱਗ ਪਿਆ। ਜਿਸ ਦੇ ਨਾਲ ਉਕਤ ਨੌਜਵਾਨ ਦੀ ਮੌਤ ਹੋ ਗਈ।ਨੌਜਵਾਨ ਦੀ ਮੌਤ ਦੀ ਖਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ ।