36.52 F
New York, US
February 23, 2025
PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਨਹੀਂ ਸਿੱਖ ਸੁਰੱਖਿਅਤ? ਚੋਣਾਂ ਤੋਂ ਪਹਿਲਾਂ ਛਿੜੀ ਚਰਚਾ

ਵਾਸ਼ਿੰਗਟਨ: ਕੀ ਅਮਰੀਕਾ ‘ਚ ਸਿੱਖ ਸੁਰੱਖਿਅਤ ਨਹੀਂ ਹਨ? ਇਹ ਚਰਚਾ ਦੇਸ਼ ਵਿੱਚ ਚੋਣਾਂ ਤੋਂ ਪਹਿਲਾਂ ਛਿੜ ਗਈ ਹੈ। ਇਸ ਲਈ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਨੇ ਖਾਸ ਮੁਹਿੰਮ ਛੇੜੀ ਹੈ। ਬਾਇਡਨ ਦੀ ਚੋਣ ਪ੍ਰਚਾਰ ਟੀਮ ਨੇ ਮੁਲਕ ਵਿੱਚ ਰਹਿੰਦੇ ਸਿੱਖਾਂ ਤੱਕ ਪਹੁੰਚ ਬਣਾਉਣ ਲਈ ‘ਸਿੱਖ ਅਮੈਰੀਕਨਜ਼ ਫਾਰ ਬਾਇਡਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਬਾਇਡਨ ਦੀ ਟੀਮ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਸਕੂਲਾਂ ਵਿੱਚ ਪੜ੍ਹਦੇ ਸਿੱਖ-ਅਮਰੀਕੀਆਂ ਦੀ ਸੁਰੱਖਿਆ ਲਈ ਯੋਜਨਾ ਹੈ। ਬਾਇਡਨ ਕੰਪੇਨ ਨੇ ਘੱਟਗਿਣਤੀ ਧਾਰਮਿਕ ਭਾਈਚਾਰੇ ਨੂੰ ਅਮਰੀਕਾ ਵਿੱਚ ਨਸਲੀ ਤੇ ਨਫ਼ਰਤੀ ਹਮਲਿਆਂ ਸਮੇਤ ਦਰਪੇਸ਼ ਹੋਰਨਾਂ ਨਿਵੇਕਲੀ ਚੁਣੌਤੀਆਂ ਦਾ ਨਿਬੇੜਾ ਕਰਨ ਦਾ ਸੰਕਲਪ ਦੁਹਰਾਇਆ ਹੈ।

ਬਾਇਡਨ ਕੰਪੇਨ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ, ‘ਸਿੱਖ ਅਮਰੀਕੀਆਂ ਨੂੰ ਨਸਲੀ ਹਮਲੇ ਜਿਹੀਆਂ ਘਟਨਾਵਾਂ ਦਾ ਕੌਮੀ ਔਸਤ ਨਾਲੋਂ ਦੁੱਗਣਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਸਾਲ 2017 ਮਗਰੋਂ ਇਨ੍ਹਾਂ ਘਟਨਾਵਾਂ ’ਚ ਵੱਡਾ ਵਾਧਾ ਹੋਇਆ ਹੈ। ਡੈਮੋਕਰੈਟਿਕ ਪਾਰਟੀ ਦੇ ਊਮੀਦਵਾਰ ਜੋਅ ਬਾਇਡਨ ਨੇ ਸਿੱਖ ਭਾਈਚਾਰੇ ਨੂੰ ਦਰਪੇਸ਼ ਨਸਲਵਾਦ, ਤੇ ਪੱਖਪਾਤ ਜਿਹੀਆਂ ਨਿਵੇਕਲੀਆਂ ਚੁਣੌਤੀਆਂ ਨੂੰ ਮੁਖਾਤਬ ਹੋਣ ਲਈ ਵਿਸ਼ੇਸ਼ ਯੋਜਨਾ ਤੇ ਨੀਤੀਆਂ ਬਣਾਈਆਂ ਹਨ।’

ਸਿੱਖ ਅਮਰੀਕੀ ਨੈਸ਼ਨਲ ਲੀਡਰਸ਼ਿਪ ਕੌਂਸਲ ਦੀ ਮੈਂਬਰ ਤੇ ਨਾਗਰਿਕ ਹੱਕਾ ਬਾਰੇ ਸੱਜੇਪੱਖੀ ਕਾਰਕੁਨ ਕਿਰਨ ਕੌਰ ਗਿੱਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿੱਖਾਂ ਨਾਲ ਹੁੰਦੇ ਇਸ ਧੱਕੇ/ਪੱਖਪਾਤ ਖ਼ਿਲਾਫ਼ ਨਾ ਸਿਰਫ਼ ਅੱਖਾਂ ਮੀਟ ਰੱਖੀਆਂ ਹਨ ਬਲਕਿ ਇਸ ਵਰਤਾਰੇ ਨੂੰ ਹੱਲਾਸ਼ੇਰੀ ਵੀ ਦਿੱਤੀ ਜਾ ਰਹੀ ਹੈ। ਗਿੱਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਇਡਨ ਦੇ ਅਮਰੀਕੀ ਸਦਰ ਬਣਨ ਨਾਲ ਸਿੱਖ ਅਮਰੀਕੀ ਖੁ਼ਦ ਨੂੰ ਅਮਰੀਕਾ ਦੇ ਸਕੂਲਾਂ ਤੇ ਸੜਕਾਂ ’ਤੇ ਸੁਰੱਖਿਅਤ ਮਹਿਸੂਸ ਕਰਨਗੇ।
Tags:

Related posts

ਤਾਈਵਾਨ ‘ਤੇ ਹਮਲਾ ਕਰਨ ਦੀ ਤਿਆਰੀ ‘ਚ ਜਿਨਪਿੰਗ, ਏਸ਼ੀਆ ‘ਚ ਹੋ ਸਕਦੀ ਹੈ ਜੰਗ ?

On Punjab

‘FIR ਤੋਂ ਸਾਨੂੰ ਕੀ ਮਿਲੇਗਾ?’ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਪਹਿਲਵਾਨ ਬੋਲੇ, “ਹੁਣ ਹੀ ਤਾਂ ਲੜਾਈ ਸ਼ੁਰੂ ਹੋਈ ਹੈ”

On Punjab

UK General elections: ਤਨਮਨਜੀਤ ਸਿੰਘ ਢੇਸੀ ਫਿਰ ਚੁਣੇ ਗਏ MP

On Punjab