PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਪਰਵਾਸੀ ਭਾਰਤੀਆਂ ਦੇ ਘਰ ਲੁੱਟਣ ਵਾਲਾ ਮਹਿਲਾ ਗਰੋਹ, ਇੰਝ ਹੁੰਦੀ ਸੀ ਪਲਾਨਿੰਗ

ਵਾਸ਼ਿੰਗਟਨਟੈਕਸਸ ਦੀ ਮਹਿਲਾ ਨੂੰ ਅਮਰੀਕਾ ਵਿੱਚ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟਖਸੁੱਟ ਕਰਨ ਵਾਲੇ ਗਰੋਹ ਦੀ ਸਰਗਰਨਾ ਹੋਣ ਦਾ ਦੋਸ਼ੀ ਪਾਇਆ ਗਿਆ ਹੈ। ਚਾਕੋ ਕਾਸਤ੍ਰੋ (44) ਤੇ ਉਸ ਦੇ ਸਾਥੀਆਂ ਨੇ ਜਾਰਜੀਆਨਿਊਯਾਰਕਓਹਾਓਮਿਸ਼ੀਗਨ ਤੇ ਟੈਕਸਸ ’ਚ 2011 ਤੋਂ 2014 ਤਕ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟਖੋਹ ਕੀਤੀ। ਕਾਸਤ੍ਰੋ ਨੂੰ ਮਿਸ਼ੀਗਨ ‘ਚ ਜ਼ਿਲ੍ਹਾ ਅਦਾਲਤ ਵੱਲੋਂ ਸਤੰਬਰ 2019 ‘ਚ ਸਜ਼ਾ ਸੁਣਾਈ ਜਾਵੇਗੀ।

ਨਿਆ ਵਿਭਾਗ ਨੇ ਦੱਸਿਆ ਕਿ ਕਾਸਤ੍ਰੋ ਉਨ੍ਹਾਂ ਘਰਾਂ ਦੀ ਲਿਸਟ ਬਣਾਉਂਦੀ ਸੀ ਜਿਨ੍ਹਾਂ ‘ਚ ਲੁੱਟ ਕਰਨੀ ਹੁੰਦੀ ਸੀ। ਇਨ੍ਹਾਂ ‘ਚ ਜ਼ਿਆਦਾਤਰ ਏਸ਼ਿਆਈ ਤੇ ਭਾਰਤੀ ਮੂਲ ਦੇ ਲੋਕਾਂ ਦੇ ਘਰ ਸ਼ਾਮਲ ਸੀ। ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਉਸ ਲੁੱਟ ਦੀ ਪਲਾਨਿੰਗ ਕਰਦੀ ਸੀ। ਮਹਿਲਾਵਾਂ ਹੀ ਭਾਰਤੀ ਤੇ ਏਸ਼ਿਆਈ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਕਰਦੀਆਂ ਸੀ।

ਲੁੱਟ ਲਈ ਔਰਤਾਂ ਹੀ ਪੂਰੀ ਤਿਆਰੀ ਕਰਦੀਆਂ ਸੀ ਤੇ ਇਸ ਗੈਂਗ ਦੀਆਂ ਸਾਰੀਆਂ ਮੈਂਬਰ ਵੱਖਵੱਖ ਕੱਪੜਿਆਂ ਤੇ ਹੁਲੀਏ ‘ਚ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਸੀ ਤਾਂ ਜੋ ਉਨ੍ਹਾਂ ਨੂੰ ਪਛਾਣਿਆ ਨਾ ਜਾ ਸਕੇ। ਫੜ੍ਹੇ ਜਾਣ ਤੋਂ ਪਹਿਲਾਂ ਇਨ੍ਹਾਂ ਨੇ ਅਮਰੀਕਾ ਦੇ ਵੱਖਵੱਖ ਹਿੱਸਿਆਂ ‘ਚ ਕਈ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।

Related posts

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਮੋਹਿਆ ਸਿੱਖਾਂ ਦਾ ਮਨ! ਤਸਵੀਰਾਂ ਸ਼ੇਅਰ ਕਰਕੇ ਵੱਡਾ ਐਲਾਨ

On Punjab

ਸਪੀਕਰ ਨੇ ਹਰਸਿਮਰਤ, ਚੱਬੇਵਾਲ ਅਤੇ ਮੇਹਦੀ ਨੂੰ ਟੋਕਿਆ

On Punjab

Apex court protects news anchor from arrest for interviewing Bishnoi in jail

On Punjab