ਅਮਰੀਕਾ ’ਚ ਕੋਰੋਨਾ ਦਾ ਕਹਿਰ ਫਿਰ ਤੇਜ਼ ਹੋ ਰਿਹਾ ਹੈ। ਕੈਲੀਫੋਰਨੀਆ ’ਚ ਗੰਭੀਰ ਮਰੀਜ਼ਾਂ ਦੇ ਵਧਣ ਕਾਰਨ ਹਸਪਤਾਲ ਭਰ ਗਏ ਹਨ। ਲੋਕਾਂ ਨੂੰ ਆਈਸੀਯੂ ’ਚ ਮੁਸ਼ਕਲ ਨਾਲ ਬਿਸਤਰੇ ਮਿਲ ਰਹੇ ਹਨ।
ਕੈਲੀਫੋਰਨੀਆ ’ਚ ਡੈਲਟਾ ਵੇਰੀਐਂਟ ਕਾਰਨ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਥੋਂ ਦੀ ਸੇਂਟ੍ਰਲ ਵੈਲੀ ਦੇ ਹਸਪਤਾਲਾਂ ’ਚ ਹਾਲਾਤ ਗੰਭੀਰ ਹਨ। ਸਿਹਤ ਅਧਿਕਾਰੀਆਂ ਮੁਤਾਬਕ ਹਸਪਤਾਲ ’ਚ ਆਈਸੀਯੂ ’ਚ ਥਾਂ ਨਹੀਂ ਬਚੀ। ਸਟਾਫ ਦੀ ਜ਼ਬਰਦਸਤ ਕਮੀ ਹੋ ਗਈ ਹੈ। ਕਿਤੇ-ਕਿਤੇ ਦਸ ਫ਼ੀਸਦੀ ਹੀ ਸਟਾਫ ਹੈ। ਕੁਝ ਥਾਵਾਂ ’ਤੇ ਪਿਛਲੇ ਚਾਰ ਹਫ਼ਤਿਆਂ ’ਚ ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਹਸਪਤਾਲਾਂ ’ਚ ਨਿਰੰਤਰ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਇੱਥੋਂ ਦੇ ਅਧਿਕਾਰੀ ਹੁਣ ਮਰੀਜ਼ਾਂ ਨੂੰ ਹੋਰ ਥਾਵਾਂ ’ਤੇ ਤਬਦੀਲ ਕਰਨ ’ਤੇ ਵਿਚਾਰ ਕਰ ਰਹੇ ਹਨ।
ਅਮਰੀਕਾ ’ਚ 2000 ਨਵੇਂ ਮਾਮਲੇ ਐੱਮ ਯੂ ਵੇਰੀਐਂਟ ਦੇ ਮਿਲੇ ਹਨ। ਇਸ ਵੇਰੀਐਂਟ ਦੇ ਵਧੇਰੇ ਮਰੀਜ਼ ਕੈਲੀਫੋਰਨੀਆ, ਫਲੋਰੀਡਾ, ਟੈਕਸਾਸ ਤੇ ਨਿਊਯਾਰਕ ’ਚ ਹਨ। ਬਰਤਾਨੀਆ ’ਚ ਹਰ ਰੋਜ਼ 37 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਮਿਲ ਰਹੇ ਹਨ। ਰੂਸ ’ਚ ਹਰ ਰੋਜ਼ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲ ਰਹੇ ਹਨ। ਇੱਥੇ ਕੁਲ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਹਸਪਤਾਲਾਂ ’ਚ ਨਿਰੰਤਰ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਇੱਥੋਂ ਦੇ ਅਧਿਕਾਰੀ ਹੁਣ ਮਰੀਜ਼ਾਂ ਨੂੰ ਹੋਰ ਥਾਵਾਂ ’ਤੇ ਤਬਦੀਲ ਕਰਨ ’ਤੇ ਵਿਚਾਰ ਰਹੇ ਹਨ।
ਅਮਰੀਕਾ ’ਚ 2000 ਨਵੇਂ ਮਾਮਲੇ ਐੱਮ ਯੂ ਵੇਰੀਐਂਟ ਦੇ ਮਿਲੇ ਹਨ। ਇਸ ਵੇਰੀਐਂਟ ਦੇ ਵਧੇਰੇ ਮਰੀਜ਼ ਕੈਲੀਫੋਰਨੀਆ, ਫਲੋਰੀਡਾ, ਟੈਕਸਾਸ ਤੇ ਨਿਊਯਾਰਕ ’ਚ ਹਨ।
ਬਰਤਾਨੀਆ ’ਚ ਹਰ ਰੋਜ਼ 37 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਮਿਲ ਰਹੇ ਹਨ।
ਰੂਸ ’ਚ ਹਰ ਰੋਜ਼ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲ ਰਹੇ ਹਨ। ਇੱਥੇ ਕੁਲ ਮਰੀਜ਼ਾਂ ਦੀ ਗਿਣਤੀ 70 ਲੱਖ ਤੋਂ ਪਾਰ ਹੋ ਗਈ ਹੈ। ਵੈਕਸੀਨ ਤੇਜ਼ੀ ਨਾਲ ਲੱਗਣ ਤੋਂ ਬਾਅਦ ਵੀ ਰੂਸ ’ਚ ਮਰੀਜ਼ਾਂ ਦੀ ਗਿਣਤੀ ’ਚ ਕਮੀ ਨਹੀਂ ਆ ਰਹੀ।
ਬ੍ਰਾਜ਼ੀਲ ਨੇ ਚੀਨ ਜੀ ਸਿਨੀਵੈਕ ਵੈਕਸੀਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਵੈਕਸੀਨ ਜਿਸ ਪਲਾਂਟ ’ਚ ਬਣ ਰਹੀ ਸੀ, ਉਸ ਨੂੰ ਲੈਟਿਨ ਅਮਰੀਕਾ ਦੇ ਸਿਹਤ ਸੰਗਠਨ ਨੇ ਪ੍ਰਮਾਣਿਤ ਨਹੀਂ ਕੀਤਾ। ਇਹ ਰੋਕ ਅਜਿਹੇ ਸਮੇਂ ਲਗਾਈ ਗਈ ਹੈ, ਜਦੋਂ ਚੀਨ ਵੈਕਸੀਨ ਦੀਆਂ ਲੱਖਾਂ ਖ਼ੁਰਾਕਾਂ ਦੇਸ਼ ’ਚ ਆ ਗਈਆਂ ਹਨ।