ਜੌਨਸ ਹਾਪਿਕਨਸ ਯੂਨੀਵਰਸਿਟੀ ਦੇ ਡਾਟੇ ਮੁਤਾਬਕ ਅਮਰੀਕਾ ‘ਚ ਅੌਸਤ ਰੋਜ਼ਾਨਾ ਮਾਮਲੇ ਸੋਮਵਾਰ ਨੂੰ ਵਧ ਕੇ 23 ਹਜ਼ਾਰ 600 ਹੋ ਗਏ। ਬੀਤੀ 23 ਜੂਨ ਨੂੰ ਇਹ ਗਿਣਤੀ ਸਿਰਫ਼ 11 ਹਜ਼ਾਰ 300 ਸੀ। ਨਿਊਜ਼ ਏਜੰਸੀ ਆਈਏਐੱਨਐੱਸ ਦੀ ਖ਼ਬਰ ਮੁਤਾਬਕ ਅਮਰੀਕਾ ਦੇ ਸਭ ਤੋਂ ਵੱਧ ਅਬਾਦੀ ਵਾਲੇ ਲਾਸ ਏਂਜਲਸ ਕਾਉਂਟੀ ‘ਚ ਇਕ ਮਹੀਨੇ ‘ਚ ਨਵੇਂ ਮਾਮਲਿਆਂ ‘ਚ 500 ਫ਼ੀਸਦੀ ਦਾ ਵਾਧਾ ਹੋਇਆ ਹੈ। ਇੱਥੇ ਬੀਤੇ 24 ਘੰਟਿਆਂ ‘ਚ 1,103 ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਇਹ ਲਗਾਤਾਰ ਪੰਜਵਾਂ ਦਿਨ ਹੈ, ਜਦੋਂ ਇਕ ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਮਿਲੇ। ਏਧਰ ਅਮਰੀਕੀ ਸਿਹਤ ਏਜੰਸੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ ਮੁਤਾਬਕ 55.6 ਫ਼ੀਸਦੀ ਅਮਰੀਕੀਆਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਲੱਗ ਚੁੱਕੀ ਹੈ।
ਰੂਸ : ਦੇਸ਼ ਭਰ ‘ਚ ਬੀਤੇ 24 ਘੰਟਿਆਂ ‘ਚ 25 ਹਜ਼ਾਰ ਨਵੇਂ ਮਾਮਲੇ ਪਾਏ ਗਏ ਤੇ 791 ਪੀੜਤਾਂ ਦੀ ਮੌਤ ਹੋ ਗਈ। ਇੱਥੇ ਵੀ ਡੈਲਟਾ ਵੇਰੀਐਂਟ ਦਾ ਕਹਿਰ ਵਧ ਰਿਹਾ ਹੈ।
ਪਾਕਿਸਤਾਨ : ਕੋਰੋਨਾ ਇਨਫੈਕਸ਼ਨ ਦੀ ਦਰ ਵਧਣ ਲੱਗੀ ਹੈ। ਇੱਥੇ ਵੀਰਵਾਰ ਨੂੰ 48 ਹਜ਼ਾਰ 910 ਕੋਰੋਨਾ ਟੈਸਟ ਕੀਤੇ ਗਏ ਤੇ ਇਨ੍ਹਾਂ ‘ਚੋਂ 2, 545 ਪਾਜ਼ੇਟਿਵ ਪਾਏ ਗਏ ਹ
ਬ੍ਰਾਜ਼ੀਲ : ਦੇਸ਼ ‘ਚ 57 ਹਜ਼ਾਰ 736 ਨਵੇਂ ਇਨਫੈਕਟਿਡ ਮਿਲੇ ਤੇ 1,556 ਪੀੜਤਾਂ ਦੀ ਮੌਤ ਹੋਈ। ਇਕ ਦਿਨ ਪਹਿਲਾਂ 45 ਹਜ਼ਾਰ ਨਵੇਂ ਕੇਸ ਮਿਲੇ ਸਨ ਤੇ 1,605 ਮੌਤਾਂ ਹੋਈਆਂ ਸਨ।