PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਬਿਨਾਂ ਦਸਤਾਵੇਜ਼ ਵਾਲੇ ਲੋਕਾਂ ਨੂੰ ਮਿਲੇਗੀ ਨਾਗਰਿਕਤਾ, ਦੋ ਅਹਿਮ ਬਿੱਲ ਕੀਤੇ ਪਾਸ

 ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ‘ਚ ਵੀਰਵਾਰ ਨੂੰ ਦੋ ਅਹਿਮ ਬਿੱਲ ਪਾਸ ਕੀਤੇ ਗਏ। ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਅਮਰੀਕਾ ‘ਚ ਬਿਨਾਂ ਕਿਸੇ ਦਸਤਾਵੇਜ਼ ਦੇ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਰਸਤਾ ਖੁੱਲ੍ਹੇਗਾ। ਇਸ ਨਾਲ ਉਨ੍ਹਾਂ ਬੱਚਿਆਂ ਨੂੰ ਵੀ ਨਾਗਰਿਕਤਾ ਮਿਲ ਸਕਦੀ ਹੈ ਜਿਨ੍ਹਾਂ ਦੇ ਮਾਤਾ-ਪਿਤਾ ਐੱਚ-1ਬੀ ਵੀਜ਼ੇ ‘ਤੇ ਅਮਰੀਕਾ ‘ਚ ਕੰਮ ਕਰ ਰਹੇ ਹਨ। ਇਸ ਕਦਮ ਨਾਲ ਲੱਖਾਂ ਭਾਰਤੀਆਂ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ। ਐੱਚ-1ਬੀ ਵੀਜ਼ਾ ਭਾਰਤੀ ਪੇਸ਼ੇਵਰਾਂ ‘ਚ ਖ਼ਾਸ ਲੋਕਪਿ੍ਰਆ ਹੈ।

ਪ੍ਰਤੀਨਿਧ ਸਭਾ ‘ਚ ਅਮਰੀਕਨ ਡ੍ਰੀਮ ਐਂਡ ਪ੍ਰਰਾਮਿਸ ਐਕਟ 2021 ਨੂੰ 197 ਦੇ ਮੁਕਾਬਲੇ 228 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ। ਇਸ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਮੀਗ੍ਰੇਸ਼ਨ ਸਿਸਟਮ ‘ਚ ਸੁਧਾਰ ਦੀ ਦਿਸ਼ਾ ‘ਚ ਇਹ ਅਹਿਮ ਕਦਮ ਹੈ। ਬਾਇਡਨ ਨੇ ਇਕ ਬਿਆਨ ‘ਚ ਕਿਹਾ, ‘ਮੈਂ ਇਸ ਬਿੱਲ ਦੀ ਹਮਾਇਤ ਕਰਦਾ ਹਾਂ।’ ਇਸ ਬਿੱਲ ਦੇ ਪਾਸ ਹੋਣ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ, ਜਿਹੜੇ ਆਪਣੇ ਮਾਤਾ-ਪਿਤਾ ਨਾਲ ਬਚਪਨ ‘ਚ ਬਿਨਾਂ ਕਿਸੇ ਦਸਤਾਵੇਜ਼ ਦੇ ਅਮਰੀਕਾ ‘ਚ ਆ ਗਏ ਸਨ। ਅਜਿਹੇ ਲੋਕਾਂ ਨੂੰ ਡ੍ਰੀਮਰਸ ਕਿਹਾ ਜਾਂਦਾ ਹੈ। ਨਵੰਬਰ ‘ਚ ਬਾਇਡਨ ਦੀ ਚੋਣ ਮੁਹਿੰਮ ਟੀਮ ਵੱਲੋਂ ਜਾਰੀ ਇਕ ਦਸਤਾਵੇਜ਼ ਮੁਤਾਬਕ ਅਮਰੀਕਾ ‘ਚ ਕਰੀਬ 1.1 ਕਰੋੜ ਲੋਕ ਬਿਨਾਂ ਕਿਸੇ ਦਸਤਾਵੇਜ਼ ਦੇ ਅਮਰੀਕਾ ‘ਚ ਰਹਿੰਦੇ ਹਨ। ਇਨ੍ਹਾਂ ‘ਚ ਪੰਜ ਲੱਖ ਭਾਰਤੀ ਵੀ ਦੱਸੇ ਜਾਂਦੇ ਹਨ।ਇਕ ਹੋਰ ਬਿੱਲ ‘ਚ ਉਨ੍ਹਾਂ ਲੋਕਾਂ ਨੂੁੰ ਰਾਹਤ ਦੇਣ ਦੀ ਗੱਲ ਕਹੀ ਗਈ ਹੈ ਜਿਹੜੇ ਜਾਇਜ਼ ਦਸਤਾਵੇਜ਼ ਦੇ ਨਾਲ ਅਮਰੀਕਾ ‘ਚ ਰਹਿ ਰਹੇ ਹਨ। ਇਨ੍ਹਾਂ ‘ਚ ਵਿਦੇਸ਼ ‘ਚ ਜਨਮੇ ਉਨ੍ਹਾਂ ਲੋਕਾਂ ਦੇ ਬੱਚੇ ਵੀ ਹਨ ਜਿਨ੍ਹਾਂ ਦੇ ਮਾਤਾ-ਪਿਤਾ ਐੱਚ-1ਬੀ ਵਰਗੇ ਵਰਕ ਵੀਜ਼ਾ ਧਾਰਕ ਹਨ। ਇਨ੍ਹਾਂ ਦੇ ਬੱਚੇ 21 ਸਾਲਾਂ ਦੀ ਉਮਰ ਹੋਣ ‘ਤੇ ਦੇਸ਼ ‘ਚ ਕਾਨੂੰਨੀ ਤੌਰ ‘ਤੇ ਰਹਿਣ ਦਾ ਅਧਿਕਾਰ ਗੁਆ ਦਿੰਦੇ ਹਨ। ਪ੍ਰਤੀਨਿਧ ਸਭਾ ਤੋਂ ਪਾਸ ਦੋਵੇਂ ਬਿੱਲਾਂ ਨੂੰ ਸੰਸਦ ਦੇ ਉਪਰਲੇ ਸਦਨ ਸੈਨੇਟ ‘ਚ ਭੇਜਿਆ ਜਾਵੇਗਾ। ਇਸ ਸਦਨ ਦੀ ਮੋਹਰ ਲੱਗਣ ਮਗਰੋਂ ਇਨ੍ਹਾਂ ਨੂੰ ਰਾਸ਼ਟਰਪਤੀ ਬਾਇਡਨ ਕੋਲ ਭੇਜਿਆ ਜਾਵੇਗਾ। ਉਨ੍ਹਾਂ ਦੇ ਦਸਤਖ਼ਤ ਨਾਲ ਇਹ ਕਾਨੂੰਨ ਬਣ ਜਾਣਗੇ।

Related posts

ਇੰਡੋਨੇਸ਼ੀਆ: ਡੂੰਘੀ ਖੱਡ ‘ਚ ਡਿੱਗੀ ਬੱਸ, 24 ਲੋਕਾਂ ਦੀ ਮੌਤ

On Punjab

ਕੋਰੋਨਾ ਦੇ ਚੱਲਦਿਆਂ ਟਲ਼ਿਆ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਭਾਰਤ ਦੌਰਾ, 26 ਅਪ੍ਰੈਲ ਨੂੰ ਆਉਣ ਵਾਲੇ ਸਨ ਦਿੱਲੀ

On Punjab

ਇਜ਼ਰਾਈਲ ਨੂੰ ਹਥਿਆਰਾਂ ਤੇ ਫੌਜੀ ਉਪਕਰਨਾਂ ਦੀ ਬਰਾਮਦ ’ਤੇ ਰੋਕ ਲਾਉਣ ਨਾਲ ਸਬੰਧਤ ਪਟੀਸ਼ਨ ਖਾਰਜ ਸੁਪਰੀਮ ਕੋਰਟ ਨੇ ਦੇਸ਼ ਦੀ ਵਿਦੇਸ਼ ਨੀਤੀ ਦੇ ਖੇਤਰ ਵਿੱਚ ਦਖ਼ਲ ਦੇਣ ਤੋਂ ਅਸਮਰੱਥਤਾ ਜਤਾਈ

On Punjab