ਅਮਰੀਕਾ ਦੇ ਟੈਕਸਾਸ ‘ਚ ਇਕ ਭਾਰਤਵੰਸ਼ੀ ਨੂੰ ਵੱਖ ਰਹਿ ਰਹੀ ਪਤਨੀ ਨਾਲ ਮਾਰਕੁੱਟ ਤੇ ਅਗਵਾ ਕਰਨ ‘ਤੇ 56 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸਜ਼ਾ ਦੇ ਬਾਅਦ ਉਸ ‘ਤੇ ਤਿੰਨ ਸਾਲ ਨਿਗਰਾਨੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਇਹੀ ਨਹੀਂ ਸਜ਼ਾ ਤੇ ਨਿਗਰਾਨੀ ਪੂਰੀ ਹੋਣ ਦੇ ਬਾਅਦ ਉਸਨੂੰ ਭਾਰਤ ਲਈ ਜਲਾਵਤਨ ਕੀਤੇ ਜਾਣ ਦਾ ਵੀ ਸਾਹਮਣਾ ਕਰਨਾ ਪਵੇਗਾ।
ਸੰਘੀ ਵਕੀਲ ਦੇ ਮੁਤਾਬਕ 32 ਸਾਲਾ ਸੁਨੀਲ ਦੇ ਅਕੁਲਾ 6 ਅਗਸਤ 2019 ਨੂੰ ਟੈਕਸਾਸ ਤੋਂ ਮੈਸਾਚੁਸੈਟਸ ਦੀ ਯਾਤਰਾ ਕਰ ਰਿਹਾ ਸੀ। ਇਸੇ ਦੌਰਾਨ ਉਸਦਾ ਸਾਹਮਣਾ ਪਹਿਲਾਂ ਉਸਦੇ ਨਾਲ ਰਹਿਣ ਵਾਲੀ ਪਤਨੀ ਨਾਲ ਹੋ ਗਿਆ। ਉਹ ਸਾਬਕਾ ਪਤਨੀ ਨੂੰ ਕਾਰ ਵਿਚ ਨਾਲ ਲੈ ਗਿਆ। ਉਸਦੇ ਨਾਲ ਮਾਰਕੁੱਟ ਕੀਤੀ। ਪਤਨੀ ਤੋਂ ਉਸਦੀ ਕੰਪਨੀ ਲਈ ਜ਼ਬਰਦਸਤੀ ਅਸਤੀਫ਼ਾ ਲਿਖਵਾਇਆ। ਕੁਝ ਦਿਨ ਨਾਲ ਰੱਖ ਕੇ ਮਾਰਕੁੱਟ ਕਰਨ ਮਗਰੋਂ ਭਜਾ ਦਿੱਤਾ।
ਉਸਨੂੰ ਬਾਅਦ ‘ਚ ਪਤਨੀ ਦੀ ਸ਼ਿਕਾਇਤ ਮਗਰੋਂ ਗਿ੍ਫ਼ਤਾਰ ਕ ਲਿਆ ਗਿਆ। ਇਸ ਦੌਰਾਨ ਅਕੁਲਾ ਨੇ ਭਾਰਤ ‘ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਪਤਨੀ ਦੇ ਪਰਿਵਾਰਕ ਮੈਂਬਰਾਂ ‘ਤੇ ਸ਼ਿਕਾਇਤ ਵਾਪਸ ਲੈਣ ਲਈ ਵੀ ਦਬਾਅ ਪਾਇਆ। ਪਤਨੀ ਨੇ ਅਦਾਲਤ ‘ਚ ਦਬਾਅ ਪਾਉਣ ਦੀ ਵੀ ਸ਼ਿਕਾਇਤ ਕੀਤੀ ਸੀ।