ਅਮਰੀਕਾ ‘ਚ ਕੋਰੋਨਾ ਮਹਾਮਾਰੀ ਤੋਂ ਸਬਕ ਲੈਣ ਤੋਂ ਬਾਅਦ ਹੁਣ ਡਾਕਟਰਾਂ ਦੀ ਘਾਟ ਨੂੰ ਦੂਰ ਕੀਤੇ ਜਾਣ ਦੀ ਯੋਜਨਾ ਹੈ। ਵਿਸ਼ੇਸ਼ ਤੌਰ ‘ਤੇ ਦੇਹਾਤ ਖੇਤਰ ‘ਚ ਸਿਹਤ ਸੇਵਾਵਾਂ ‘ਚ ਸੁਧਾਰ ਦੀ ਰਣਨੀਤੀ ਬਣਾਈ ਗਈ ਹੈ। ਇਸ ਨਾਲ ਉਨ੍ਹਾਂ ਹਜ਼ਾਰਾਂ ਭਾਰਤੀ ਡਾਕਟਰਾਂ ਨੂੰ ਫਾਇਦਾ ਹੋਵੇਗਾ, ਜੋ ਵਰਤਮਾਨ ‘ਚ ਅਮਰੀਕਾ ‘ਚ ਹਨ। ਅਮਰੀਕਾ ‘ਚ ਕੰਮ ਕਰਨ ਵਾਲੇ ਹੋਰ ਦੇਸ਼ਾਂ ਦੇ ਡਾਕਟਰਾਂ ਨੂੰ ਸਥਾਨਕ ਰਿਹਾਇਸ਼ ‘ਚ ਹੁਣ ਕਾਨੂੰਨੀ ਦਿੱਕਤਾਂ ਹਨ।
ਅਮਰੀਕੀ ਨਿਯਮਾਂ ਅਨੁਸਾਰ ਉਨ੍ਹਾਂ ਦੀ ਰੈਜ਼ੀਡੈਂਸੀ ਪੂਰੀ ਹੋਣ ਤੋਂ ਬਾਅਦ ਲਾਜ਼ਮੀ ਤੌਰ ‘ਤੇ ਪਹਿਲੇ ਦੋ ਸਾਲ ਲਈ ਆਪਣੇ ਦੇਸ਼ ਪਰਤਣਾ ਪੈਂਦਾ ਹੈ। ਉਸ ਤੋਂ ਬਾਅਦ ਹੀ ਉਹ ਅਮਰੀਕਾ ‘ਚ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦੇ ਹਨ। ਨਵੇਂ ਕਾਨੂੰਨ ‘ਚ ਇਹ ਵਿਵਸਥਾ ਖ਼ਤਮ ਹੋ ਸਕਦੀ ਹੈ। ਦੋਵਾਂ ਧਿਰਾਂ ਦੇ ਸੰਸਦ ਮੈਂਬਰਾਂ ਨੇ ਇਸ ਦੇ ਲਈ ਮੁੜ ਕਾਨੂੰਨ ਲਿਆਉਣ ਲਈ ਪ੍ਰਸਤਾਵ “ਤੇ ਸਹਿਮਤੀ ਬਣਾ ਲਈ ਹੈ। ਬਿੱਲ ਨੂੰ ਦੁਬਾਰਾ ਪੇਸ਼ਕ ਰਨ ਲਈ ਸੈਨੇਟ ‘ਚ ਸਿਹਤ, ਸਿੱਖਿਆ ਤੇ ਕਿਰਤ ਕਮੇਟੀ ਦੇ ਮੈਂਬਰ ਜੇਕੀ ਰੋਸ਼ਨ ਤੇ ਹੋਰ ਸੰਸਦ ਮੈਂਬਰਾਂ ਨੇ ਪਹਿਲ ਕੀਤੀ ਹੈ। ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਹੋਰ ਦੇਸ਼ਾਂ ਦੇ ਡਾਕਟਰਾਂ ਦਾ ਉੱਥੇ ਰਹਿ ਕੇ ਕੰਮ ਕਰਨਾ ਆਸਾਨ ਹੀ ਜਾਵੇਗਾ।