ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਨਿਯਮਤ ਤੌਰ ‘ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲੀਆ ਨਸਲੀ ਵਿਤਕਰੇ ਵਾਲੀਆਂ ਘਟਨਾਵਾਂ ਤੋਂ ਬਾਅਦ ਕੀਤੇ ਗਏ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ। ਜਾਨਸ ਹਾਪਕਿਨਜ਼ ਤੇ ਪੈਂਸਿਲਵੇਨੀਆ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਸਰਵੇ ‘ਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ। ਇਹ ਆਨਲਾਈਨ ਸਰਵੇ 1200 ਭਾਰਤੀ-ਅਮਰੀਕੀ ਨਾਗਰਿਕਾਂ ‘ਚ ਕੀਤਾ ਗਿਆ।
ਸਰਵੇ ਮੁਤਾਬਕ ਪਿਛਲੇ ਇਕ ਸਾਲ ‘ਚ ਹਰ ਦੋ ਭਾਰਤੀ-ਅਮਰੀਕੀ ਨਾਗਰਿਕਾਂ ‘ਚੋਂ ਇਕ ਨਾਲ ਵਿਤਕਰਾ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਹਰ ਰੋਜ਼ ਦੀਆਂ ਸਰਗਰਮੀਆਂ ‘ਚ ਭਾਰਤੀ ਇਸ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ। ਚਮੜੀ ਦਾ ਰੰਗ ਹੀ ਸਭ ਤੋਂ ਵੱਡਾ ਵਿਤਕਰੇ ਦਾ ਕਾਰਨ ਹੈ। ਅਜਿਹੇ ਲੋਕਾਂ ਨਾਲ ਵੀ ਵਿਤਕਰੇ ਦੀਆਂ ਰਿਪੋਰਟ ਮਿਲੀਆਂ ਹਨ, ਜਿਹੜੀਆਂ ਅਮਰੀਕਾ ‘ਚ ਹੀ ਪੈਦਾ ਹੋਏ ਹਨ। ਭਾਰਤੀ-ਅਮਰੀਕੀ ਨਾਗਰਿਕਾਂ ਦੀ ਆਪਣੇ ਹੀ ਫਿਰਕੇ ‘ਚ ਵਿਆਹ ਕਰਨ ਦੀ ਵੀ ਦਰ ਉੱਚੀ ਰਹਿੰਦੀ ਹੈ। ਯਾਨੀ ਇਹ ਆਪਣੇ ਹੀ ਫਿਰਕੇ ‘ਚ ਵਿਆਹ ਕਰਨਾ ਪਸੰਦ ਕਰਦੇ ਹਨ।
ਭਾਰਤੀ-ਅਮਰੀਕੀ ਨਾਗਰਿਕਾਂ ਦੀ ਗਿਣਤੀ ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫੀਸਦੀ ਤੋਂ ਕੁਝ ਜ਼ਿਆਦਾ ਹੈ। 2018 ਦੇ ਅੰਕੜਿਆਂ ਮੁਤਾਬਕ ਇੱਥੇ 42 ਲੱਖ ਤੋਂ ਜ਼ਿਆਦਾ ਭਾਰਤੀ ਹਨ।