PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਸਵਿਮਿੰਗ ਪੂਲ ‘ਚ ਡੁੱਬ ਕੇ ਮੌਤ

ਨਿਊਯਾਰਕ: ਨਿਊਜਰਸੀ ‘ਚ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਆਪਣੇ ਘਰ ‘ਚ ਇਕ ਸਵੀਮਿੰਗ ਪੂਲ ‘ਚ ਡੁੱਬ ਕੇ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਲਾਸ਼ਾਂ ਦੀ ਪਛਾਣ ਭਰਤ ਪਟੇਲ (62) ਉਸ ਦੀ ਨੂੰਹ ਨਿਸ਼ਾ ਪਟੇਲ (33) ਤੇ ਨੂੰਹ ਦੀ 8 ਸਾਲ ਦੀ ਧੀ ਵਜੋਂ ਹੋਈ। ਇਹ ਘਟਨਾ ਪੂਰਬੀ ਬਰਨਸਵਿਕ ਦੀ ਸੋਮਵਾਰ ਸ਼ਾਮ ਦੀ ਹੈ।

ਪੁਲਿਸ ਦੇ ਬੁਲਾਰੇ ਲੈਫਟੀਨੈਂਟ ਫਰੈਂਕ ਸਟਰ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਗੁਆਂਢੀ ਨੇ ਫੋਨ ‘ਤੇ ਕਿਸੇ ਦੇ ਡਿੱਗਣ ਦੀ ਜਾਣਕਾਰੀ ਦਿੱਤੀ ਸੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪਾਇਆ ਕਿ ਉਨ੍ਹਾਂ ਦੀ ਮੌਤ ਡੁੱਬਣ ਕਾਰਨ ਹੋਈ ਹੈ। ਹਾਲਾਂਕਿ ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ ਕਿ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਕਿਵੇਂ ਡੁੱਬ ਗਏ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਕੀ ਉਹ ਲੋਕ ਚੰਗੇ ਤੈਰਾਕ ਸੀ ਤੇ ਡੂੰਘੇ ਪਾਣੀ ਤਕ ਪਹੁੰਚਣ ‘ਤੇ ਡੁੱਬ ਗਏ।
ਮ੍ਰਿਤਕਾਂ ਦੇ ਗੁਆਂਢੀ ਵਿਸ਼ਾਲ ਮਾਕਿਨ ਨੇ ਚੈਨਲ ਨੂੰ ਦੱਸਿਆ ਕਿ ਪਰਿਵਾਰ ਕੁਝ ਹਫ਼ਤੇ ਪਹਿਲਾਂ ਘਰ ਰਹਿਣ ਲਈ ਆਇਆ ਸੀ ਤੇ ਉਸ ਨੂੰ ਦੱਸਿਆ ਕਿ ਉਹ ਆਪਣੇ ਪੂਲ ਦੀ ਵਰਤੋਂ ਕਰਨ ਲਈ ਉਤਸ਼ਾਹਤ ਹਨ। ਰਿਪੋਰਟਾਂ ਅਨੁਸਾਰ ਇਸ ਘਰ ਨੂੰ ਇਸ ਸਾਲ ਅਪ੍ਰੈਲ ਵਿੱਚ 451,000 ਡਾਲਰ ਵਿੱਚ ਖਰੀਦਿਆ ਗਿਆ ਸੀ।

Related posts

Google ਨੇ ਭਾਰਤ ਨੂੰ ਪੁਲਾੜ ਵਿੱਚ ਲਿਜਾਣ ਵਾਲੇ ਵਿਕਰਮ ਸਾਰਾਭਾਈ ਨੂੰ ਡੂਡਲ ਬਣਾ ਕੀਤਾ ਯਾਦ

On Punjab

ਫ਼ਰਾਂਸ ਖਿਲਾਫ ਪਾਕਿਸਤਾਨ ਵਿੱਚ ਵੀ ਵਿਰੋਧ, ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਕੀਤੀ ਜਾਮ

On Punjab

PM ਨੇ ਕਿਹਾ- ‘ਭਾਰਤ ‘ਤੇ ਮਾਂ ਕਾਲੀ ਦੀ ਅਸੀਮ ਕਿਰਪਾ’, ਪੋਸਟਰ ਵਿਵਾਦ ਤੇ TMC MP ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨਾਲ ਜੋੜਿਆ ਜਾ ਰਿਹਾ ਸੰਦਰਭ

On Punjab