ਅਮਰੀਕਾ ਦੇ ਇਲੀਨੋਇਸ ‘ਚ ਅਪ੍ਰਰੈਲ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾ ਮੂਰਤੀ ਨੇ ਇਸ ਨੂੰ ਮਾਨਤਾ ਦੇਣ ਸਬੰਧੀ ਸੰਸਦੀ ਰਿਕਾਰਡ ‘ਚ ਪ੍ਰਸਤਾਵ ਦਰਜ ਕਰਵਾਇਆ। ਉਨ੍ਹਾਂ ਸਿੱਖ ਜਾਗਰੂਕਤਾ ਮਹੀਨੇ ਦੀ ਅਹਿਮੀਅਤ ਨੰੂ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਿੱਖ-ਅਮਰੀਕਨ ਭਾਈਚਾਰੇ ਨਾਲ ਨਫ਼ਰਤ ਸਬੰਧੀ ਅਪਰਾਧ ਅਤੇ ਹਿੰਸਾ ਵੱਧ ਰਹੀ ਹੈ। ਕ੍ਰਿਸ਼ਨਾ ਮੂਰਤੀ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਪ੍ਰਰੈਲ ਮਹੀਨੇ ਨੂੰ ਉਨ੍ਹਾਂ ਦੇ ਗ੍ਹਿ ਸੂਬੇ ‘ਚ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦਿੱਤੀ ਜਾਵੇ। ਇਹ ਮਾਨਤਾ ਸਮੇਂ ਦੀ ਮੰਗ ਹੈ। ਸਿੱਖ ਭਾਈਚਾਰੇ ਨਾਲ ਵਧਦੀ ਹਿੰਸਾ ‘ਚ ਅਜਿਹਾ ਕਰ ਕੇ ਅਸੀਂ ਉਨ੍ਹਾਂ ਨੂੰ ਸਨਮਾਨ ਦੇ ਸਕਦੇ ਹਾਂ। ਹਾਲ ਹੀ ‘ਚ 15 ਅਪ੍ਰਰੈਲ ਨੂੰ ਇੰਡੀਆਨਾਪੋਲਿਸ ‘ਚ ਫੈਡਲਰ ਐਕਸਪ੍ਰਰੈੱਸ ਕੇਂਦਰ ‘ਤੇ ਤਿੰਨ ਅੌਰਤਾਂ ਸਮੇਤ ਚਾਰ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਸਿੱਖ ਅਮਰੀਕਾ ‘ਚ 125 ਸਾਲ ਪਹਿਲਾਂ ਆਏ ਸਨ। ਇੱਥੇ ਉਨ੍ਹਾਂ ਕੈਲੀਫੋਰਨੀਆ ‘ਚ ਫਾਰਮ ਅਤੇ ਵਾਸ਼ਿੰਗਟਨ ‘ਚ ਲੱਕੜ ਦੀਆਂ ਮਿੱਲਾਂ ‘ਚ ਕੰਮ ਕੀਤਾ। ਸੰਸਦ ਮੈਂਬਰ ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਅਮਰੀਕਾ ‘ਚ ਤਮਾਮ ਦਿੱਕਤਾਂ ਦੇ ਬਾਵਜੂਦ ਆਪਣੀ ਦੇਸ਼ ਭਗਤੀ ਦਿਖਾਉਂਦੇ ਹੋਏ ਅਮਰੀਕੀ ਫ਼ੌਜ ‘ਚ ਵੀ ਸੇਵਾਵਾਂ ਦਿੱਤੀਆਂ ਹਨ। ਸਿੱਖ-ਅਮਰੀਕਨ ਭਾਈਚਾਰੇ ਨੇ ਦੂਜੇ ਵਿਸ਼ਵ ਯੁੱਧ, ਕੋਰੀਅਨ ਅਤੇ ਵਿਅਤਨਾਮ ਯੁੱਧ ‘ਚ ਵੀ ਆਪਣੀ ਸੇਵਾ ਦਿੱਤੀ ਹੈ।