PreetNama
ਖਾਸ-ਖਬਰਾਂ/Important News

ਅਮਰੀਕਾ ’ਚ ਮਾਰੇ ਗਏ ਸਿੱਖਾਂ ਨੂੰ ਯਾਦ ਕੀਤਾ ਗਿਆ, 15 ਅਪ੍ਰੈਲ ਨੂੰ ਹੋਈ ਸੀ ਗੋਲ਼ੀਬਾਰੀ ਦੀ ਘਟਨਾ

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਇੰਡੀਆਨਾ ’ਚ 15 ਅਪ੍ਰੈਲ ਨੂੰ ਹੋਈ ਗੋਲ਼ੀਬਾਰੀ ਦੀ ਘਟਨਾ ’ਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਪ੍ਰੋਗਰਾਮ ਕੀਤਾ ਗਿਆ।

ਇੰਡੀਆਨਾ ’ਚ 19 ਸਾਲਾ ਬ੍ਰੇਂਡਨ ਸਕਾਟ ਨੇ ਫੈਡਐਕਸ ਫੈਸਿਲਿਟੀ ਸੈਂਟਰ ’ਚ ਚਾਰ ਸਿੱਖਾਂ ਸਮੇਤ ਅੱਠ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਸ਼ਨਿਚਰਵਾਰ ਨੂੰ ਇੱਥੇ ਸਿੱਖ ਭਾਈਚਾਰੇ ਨੇ ਮਾਰੇ ਗਏ ਸਿੱਖਾਂ ਦੀ ਯਾਦ ’ਚ ਸਿਟੀ ਸਟੇਡੀਅਮ ’ਚ ਇਕ ਰੈਲੀ ਕੀਤੀ। ਇਸ ’ਚ ਸ਼ਹਿਰ ਦੇ ਲੋਕਾਂ ਨਾਲ ਸੂਬੇ ਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਇੱਥੇ ਇੰਡੀਆਨਾ ਦੇ ਗਵਨਰ ਇਰਿਕ ਹੋਲਕੋਂਬ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਤੇ ਪੀੜਤਾਂ ਦੇ ਪਰਿਵਾਰਾਂ ਨਾਲ ਹਨ। ਕਈ ਸੰਸਦ ਮੈਂਬਰਾਂ ਨੇ ਵੀ ਸ਼ੋਕ ਸੰਦੇਸ਼ ਭੇਜੇ ਹਨ।
ਕੈਸੀਨੋ ’ਚ ਗੋਲ਼ੀਬਾਰੀ, ਦੋ ਦੀ ਮੌਤ
ਅਮਰੀਕਾ ’ਚ ਇਕ ਹੋਰ ਗੋਲ਼ੀਬਾਰੀ ਦੀ ਘਟਨਾ ਵਿਸਕਾਨਸਿਨ ’ਚ ਹੋਈ। ਇੱਥੇ ਗ੍ਰੀਨ ਵੇਅ ਦੇ ਕੈਸੀਨੋ ’ਚ ਇਕ ਹਮਲਾਵਰ ਨੇ ਦੋ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ, ਇਕ ਨੂੰ ਜ਼ਖ਼ਮੀ ਕਰ ਦਿੱਤਾ। ਇਹ ਹਮਲਾਵਾਰ ਕਿਸੇ ਵਿਅਕਤੀ ਦੀ ਭਾਲ ’ਚ ਆਇਆ ਸੀ। ਜਦੋਂ ਉਹ ਨਹੀਂ ਮਿਲਿਆ ਤਾਂ ਉਸ ਦੇ ਸਾਥੀਆਂ ਨੂੰ ਵੀ ਗੋਲ਼ੀ ਮਾਰ ਦਿੱਤੀ।

Related posts

ਕੋਰੋਨਾ, ਹੰਟਾ ਤੋਂ ਬਾਅਦ ਹੁਣ ਚੀਨ ਪਹੁੰਚਿਆ ਇਹ ਵਾਇਰਸ, ਨਸ਼ਟ ਕਰੇ ਪਏ 4 ਟਨ ਬੀਜ

On Punjab

ਨਹੀਂ ਰੁਕ ਰਿਹਾ ਬਾਦਲਾਂ ਖਿਲਾਫ ਰੋਹ, ਹਰਸਿਮਰਤ ਬਾਦਲ ਮੁੱਖ ਨਿਸ਼ਾਨਾ

On Punjab

ਜਨਵਰੀ ਦੇ ਅੰਤ ’ਚ ਐੱਸਈਸੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ ਭਾਰਤਵੰਸ਼ੀ ਅਰਥਸ਼ਾਸਤਰੀ

On Punjab