ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਜੈਨ ਧਰਮ ਅਤੇ ਹਿੰਦੂੁ ਧਰਮ ’ਤੇ ਇਕ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਆਪਣੇ ਧਾਰਮਕ ਅਧਿਐਨ ਪ੍ਰੋਗਰਾਮ ਤਹਿਤ ਇਸ ਚੇਅਰ ਦੀ ਸਥਾਪਨਾ ਕੀਤੀ ਗਈ ਹੈ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫ੍ਰੈਸਨੋ ਵਿਚ ਜੈਨ ਅਤੇ ਹਿੰਦੂ ਧਰਮ ਦੇ ਅਧਿਐਨ ਲਈ ਇਕ ਸਾਂਝੀ ਚੇਅਰ ਸਥਾਪਤ ਕਰਨ ਵਿਚ 24 ਭਾਰਤੀ ਅਮਰੀਕੀ ਪਰਿਵਾਰਾਂ ਦਾ ਯੋਗਦਾਨ ਹੈ।
ਕਲਾ ਅਤੇ ਮਾਨਵਿਕੀ ਕਾਲਜ ਦੇ ਦਰਸ਼ਨ ਵਿਭਾਗ ਵਿਚ ਜੈਨ ਅਤੇ ਹਿੰਦੂ ਧਰਮ ’ਤੇ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਇਹ ਯੂਨੀਵਰਸਿਟੀ ਦੇ ਧਾਰਮਕ ਅਧਿਐਨ ਪ੍ਰੋਗਰਾਮ ਦਾ ਅਭਿੰਨ ਹਿੱਸਾ ਹੋਵੇਗਾ। ਜੈਨ ਅਤੇ ਹਿੰਦੂ ਧਰਮ ਦੀ ਪਰੰਪਰਾ ਦਾ ਇਕ ਮਾਹਰ ਵੀ ਨਿਯੁਕਤ ਕੀਤਾ ਜਾਵੇਗਾ।