PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਵੱਡਾ ਹਾਦਸਾ, ਭਾਰਤੀ ਵਿਗਿਆਨੀ ਤੇ ਡਾਕਟਰ ਸਮੇਤ 34 ਲੋਕਾਂ ਦੀ ਮੌਤ

ਲਾਸ ਏਂਜਿਲਸ: ਅਮਰੀਕਾ ਸਥਿਤ ਇੱਕ ਭਾਰਤੀ ਜੋੜਾ ਤੇ ਭਾਰਤੀ ਮੂਲ ਦਾ ਇੱਕ ਵਿਗਿਆਨੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਸਕੂਬਾ ਗੋਤਾਖੋਰਾਂ ਨਾਲ ਭਰੀ ਕਿਸ਼ਤੀ ਵਿੱਚ ਫਸਣ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਕਿਸ਼ਤੀ ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਕੈਲੀਫੋਰਨੀਆ ਦੇ ਤੱਟ ‘ਤੇ ਡੁੱਬ ਗਈ ਸੀ।

ਸੋਮਵਾਰ ਨੂੰ 75 ਫੁੱਟ ਲੰਬੀ ਚਾਰਟਰ ਕਿਸ਼ਤੀ ਨੂੰ ਉਸ ਵੇਲੇ ਅੱਗ ਲੱਗ ਗਈ ਜਦੋਂ ਯਾਤਰੀ ਸੌਂ ਰਹੇ ਸੀ। ਇਸ ਹਾਦਸੇ ਵਿੱਚ ਚਾਲਕ ਦਲ ਦੇ ਇੱਕ ਮੈਂਬਰ ਸਣੇ 34 ਲੋਕਾਂ ਦੀ ਮੌਤ ਹੋ ਗਈ। ਇਹ ਕਿਸ਼ਤੀ ਤਿੰਨ ਦਿਨਾਂ ਦੀ ਗੋਤਾਖੋਰੀ ਸੈਰ ‘ਤੇ ਜਾ ਰਹੀ ਸੀ। ਇਨ੍ਹਾਂ ਦਾ ਢਾਈ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।

ਮਰਨ ਵਾਲਿਆਂ ਵਿੱਚ ਕਨੈਕਟਿਕਟ ਵਿੱਚ ਰਹਿ ਰਹੇ ਭਾਰਤੀ ਪਤੀ-ਪਤਨੀ ਕੌਸਤਭ ਨਿਰਮਲ ਤੇ ਸੰਜੀਰੀ ਦੇਵਪੁਜਾਰੀ ਵੀ ਸ਼ਾਮਲ ਹਨ। ਸੰਜੀਰੀ ਦੇਵਪੁਜਾਰੀ ਕਿੱਤੇ ਵਜੋਂ ਡੈਂਟਿਸਟ ਸੀ।

ਇਸ ਤੋਂ ਇਲਾਵਾ ਭਾਰਤੀ ਮੂਲ ਦੇ ਵਿਗਿਆਨੀ ਸੁਨੀਲ ਸਿੰਘ ਸੰਧੂ (46) ਵੀ ਇਸ ਕਿਸ਼ਤੀ ‘ਤੇ ਸਵਾਰ ਸਨ ਜੋ ਕੈਲੀਫੋਰਨੀਆ ਵਿੱਚ ਸਾਂਤਾ ਬਾਰਬਰਾ ਤਟ ‘ਤੇ ਡੁੱਬ ਗਈ।ਉਹ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਸੀ।

Related posts

Punjab Election Result 2022: ਪੰਜਾਬ ‘ਚ ਸਿੱਧੂ ਦਾ ਹੰਕਾਰੀ ਸੁਭਾਅ ਕਾਂਗਰਸ ਨੂੰ ਲੈ ਡੁੱਬਿਆ

On Punjab

ਅਮਰੀਕਾ ਦੇ ਪੰਜਾਬੀ ਰੈਸਟੋਰੈਂਟ ‘ਚ ਭੰਨਤੋੜ, ਸਪਰੇਅ ਨਾਲ ਲਿਖੇ ਨਸਲਵਾਦੀ ਨਾਅਰੇ

On Punjab

ਕੈਨੇਡਾ ਦੇ PM ਦੀ ਪਤਨੀ ਸੋਫੀ ਟਰੂਡੋ ਨੇ ਦਿੱਤੀ ਕੋਰੋਨਾ ਨੂੰ ਮਾਤ

On Punjab