ਅਮਰੀਕਾ ‘ਚ ਇਕ ਸਿਆਹਫਾਮ ਡਾਕਟਰ ਦੀ ਕੋਵਿਡ-19 ਨਾਲ ਮੌਤ ਤੋਂ ਬਾਅਦ ਇੰਟਰਨੈੱਟ ਮੀਡੀਆ ‘ਤੇ ਇਹ ਖ਼ਬਰ ਤੇਜ਼ੀ ਨਾਲ ਫੈਲੀ ਹੈ ਕਿ ਇਲਾਜ ‘ਚ ਲਾਪਰਵਾਹੀ ਕਾਰਨ ਉਨ੍ਹਾਂ ਦੀ ਮੌਤ ਹੋਈ। ਮਰਨ ਵਾਲੀ ਮਹਿਲਾ ਡਾਕਟਰ ਦਾ ਨਾਂ ਡਾ. ਸੂਸਨ ਮੂਰ (52) ਹੈ ਜੋ ਨਵੰਬਰ ‘ਚ ਕੋਰੋਨਾ ਦੀ ਲਪੇਟ ‘ਚ ਆਈ ਸੀ। ਇਲਾਜ ‘ਚ ਲਾਪਰਵਾਹੀ ਲਈ ਨਸਲਭੇਦੀ ਸੋਚ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਨੇ ਮਹਿਲਾ ਡਾਕਟਰ ਦੇ ਇਲਾਜ ‘ਚ ਲਾਪਰਵਾਹੀ ਦੇ ਦੋਸ਼ ਦੀ ਪੂਰੀ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਹੈ। ਮਹਿਲਾ ਡਾਕਟਰ ਪ੍ਰਤੀ ਖਾਸ ਤੌਰ ‘ਤੇ ਸਿਆਹਫਾਮ ਲੋਕਾਂ ‘ਚ ਭਾਰੀ ਗੁੱਸਾ ਹੈ।