PreetNama
ਰਾਜਨੀਤੀ/Politics

ਅਮਰੀਕਾ ‘ਚ ਸਿੱਖਾਂ ਨੇ ਪੀਐੱਮ ਮੋਦੀ ਨਾਲ ਮੁਲਾਕਾਤ ਕਰ ਮੰਗਿਆ ਨਿਆਂ

ਹਿਊਸਟਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ‘ਤੇ ਹਨ । ਜਿੱਥੇ ਉਨ੍ਹਾਂ ਵੱਲੋਂ ਅੱਜ ਯਾਨੀ ਕਿ ਐਤਵਾਰ ਵਾਲੇ ਦਿਨ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ਵਿੱਚ ‘ਹਾਓਡੀ ਮੋਦੀ’ ਰੈਲੀ ਵਿੱਚ ਭਾਗ ਲਿਆ ਜਾਵੇਗਾ, ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪਹੁੰਚਣਗੇ । ਇਸ ਰੈਲੀ ਨੂੰ ਲੈ ਕੇ ਲੋਕਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਦਰਅਸਲ, ਬੀਤੇ ਦਿਨ ਯਾਨੀ ਕਿ ਸ਼ਨੀਵਾਰ ਨੂੰ ਕੈਲੀਫ਼ੋਰਨੀਆ ਤੇ ਅਮਰੀਕਾ ਦੇ ਕੁਝ ਹੋਰ ਹਿੱਸਿਆਂ ਤੋਂ ਆਏ ਸਿੱਖਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੈਮੋਰੈਂਡਮ ਦੇ ਕੇ ਬੇਨਤੀ ਕੀਤੀ ਗਈ ਕਿ ਉਹ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ । ਜਿਸ ਵਿੱਚ ਉਨ੍ਹਾਂ ਨੇ ਦਿੱਲੀ ਦੇ ਹਵਾਈ ਅੱਡੇ ਨੂੰ ‘ਗੁਰੂ ਨਾਨਕ ਕੌਮਾਂਤਰੀ ਹਵਾਈ ਅੱਡਾ’ ਦਾ ਨਾਂਅ ਦੇਣ ਦੀ ਮੰਗ ਦੇ ਨਾਲ-ਨਾਲ ਭਾਰਤੀ ਸੰਵਿਧਾਨ ਦੀ ਧਾਰਾ 25 ਅਤੇ ਅਨੰਦ ਵਿਆਹ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ।ਇਸ ਤੋਂ ਇਲਾਵਾ ਮੈਮੋਰੈਂਡਮ ਵਿੱਚ ਇਹ ਮੰਗ ਵੀ ਕੀਤੀ ਗਈ ਹੈ ਕਿ 1980 ਤੇ 90 ਦੌਰਾਨ ਜਿਹੜੇ ਸਿੱਖਾਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਸਿਆਸੀ ਪਨਾਹ ਲਈ ਗਈ ਸੀ ਉਨ੍ਹਾਂ ਦੇ ਭਾਰਤੀ ਵੀਜ਼ਾ ਤੇ ਪਾਸਪੋਰਟ ਤੁਰੰਤ ਨਵਿਆਏ ਜਾਣ । ਇਸ ਤੋਂ ਪਹਿਲਾਂ ਸਿੱਖਾਂ ਦਾ ਇੱਕ ਵਫ਼ਦ ਹਿਊਸਟਨ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ । ਜਿੱਥੇ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਲਏ ਗਏ ਕੁਝ ਫ਼ੈਸਲਿਆਂ ਦੇ ਮਾਮਲੇ ’ਤੇ ਪੀਐੱਮ ਮੋਦੀ ਨੂੰ ਵਧਾਈਆਂ ਦਿੱਤੀਆਂ ।ਦੱਸ ਦੇਈਏ ਕਿ ਪੀਐੱਮ ਮੋਦੀ ਦੇ ਹਿਊਸਟਨ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ । ਇਸਦੇ ਨਾਲ ਹੀ ਹਵਾਈ ਅੱਡੇ ਤੋਂ ਲੈ ਕੇ ਮੋਦੀ ਦੇ ਠਹਿਰਨ ਵਾਲੀ ਥਾਂ ਤੱਕ ਕਈ ਸਥਾਨਾਂ ‘ਤੇ ਐੱਨਆਰਆਈਜ਼ ਤੇ ਭਾਰਤੀ ਮੂਲ ਦੇ ਲੋਕ ਸੜਕਾਂ ‘ਤੇ ਉਨ੍ਹਾਂ ਦਾ ਸੁਆਗਤ ਕਰਨ ਲਈ ਖੜ੍ਹੇ ਵੀ ਦਿਖਾਈ ਦਿੱਤੇ ।

Related posts

ਡਿਕਸ਼ਨਰੀ ‘ਚ ਜੁੜਿਆ ਨਵਾਂ ਸ਼ਬਦ ‘Modilie’, ਰਾਹੁਲ ਨੇ ਮੋਦੀ ‘ਤੇ ਕੀਤਾ ਤਨਜ਼

On Punjab

ਬੀਜੇਪੀ ਦੀ ਵਿਜੇ ਰੈਲੀ ‘ਚ ਸੁੱਟਿਆ ਬੰਬ, ਭੰਨ੍ਹਤੋੜ

On Punjab

ਲੁਧਿਆਣਾ ਤੋਂ ਭਾਜਪਾ ਦੀ ਚੋਣ ਸ਼ਮ੍ਹਾ ਰੌਸ਼ਨ, ਸਾਰੀਆਂ 117 ਸੀਟਾਂ ‘ਤੇ ਚੋਣ ਲੜਨ ਦੀ ਭਰੀ ਹੁੰਕਾਰ

On Punjab