ਓਹੂ ਦੇ ਉੱਤਰੀ ਸਮੁੰਦਰੀ ਕੰਢੇ ਉੱਤੇ ਸ਼ੁੱਕਰਵਾਰ ਰਾਤੀਂ ਦੋ ਇੰਜਣਾਂ ਵਾਲੇ ਇੱਕ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ 9 ਵਿਅਕਤੀ ਮਾਰੇ ਗਏ। ਹਵਾਈ ਆਵਾਜਾਈ ਵਿਭਾਗ ਦੇ ਬੁਲਾਰੇ ਟਿਮ ਸਾਕਾਹਾਰਾ ਨੇ ਦੱਸਿਆ ਕਿ ਹਾਦਸਾਗ੍ਰਸਤ ‘ਕਿੰਗ ਏਅਰ’ ਦੇ ਹਵਾਈ ਜਹਾਜ਼ ਦੇ ਸਵਾਰ ਵਿਅਕਤੀਆਂ ਵਿੱਚੋਂ ਕੋਈ ਵੀ ਨਹੀਂ ਬਚ ਸਕਿਆ।
ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਉੱਤਰੀ ਕੰਢੇ ਉੱਤੇ ਸਥਿਤ ਡਿਲਿੰਘਮ ਏਅਰਫ਼ੀਲਡ ਨਾਂਅ ਦੇ ਹਵਾਈ ਅੱਡੇ ਕੋਲ ਵਾਪਰਿਆ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਹਵਾਈ ਅੱਡੇ ਦੇ ਸਾਹਮਣੇ ਵਾਲਾ ਰਾਜਮਾਰਗ ਦੋਵੇਂ ਪਾਸਿਓਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਇਹ ਜਹਾਜ਼ ਕਿੱਥੋਂ ਕਿੱਧਰ ਨੂੰ ਜਾ ਰਿਹਾ ਸੀ, ਤੁਰੰਤ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ।
ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਹਵਾਈ ਜਹਾਜ਼ ਵਿੱਚ ਛੇ ਜਣਿਆਂ ਦੇ ਸਵਾਰ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਉੱਧਰ ਨਿਊ ਹੈਂਪਸ਼ਾਇਰ ਵਿਖੇ ਇੱਕ ਸਡਕ ਹਾਦਸੇ ਤੇ ਕਈ ਮੋਟਰਸਾਇਕਲਾਂ ਵਿਚਾਲੇ ਟੱਕਰ ਹੋਣ ਦੀ ਘਟਨਾ ਵਿੱਚ ਸੱਤ ਵਿਅਕਤੀ ਮਾਰੇ ਗਏ ਹਨ।