ਅਮਰੀਕਾ ’ਚ ਸਾਈਬਰ ਅਪਰਾਧੀਆਂ ਨੇ ਰੈਂਸਮਵੇਅਰ ਜ਼ਰੀਏ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਾਲਾਤ ਗੰਭੀਰ ਬਣਾ ਦਿੱਤੇ ਹਨ। ਐੱਫਬੀਆਈ ਦੇ ਨਿਰਦੇਸ਼ਕ ਕ੍ਰਿਸਟੋਫਰ ਰੇ ਨੇ ਕਿਹਾ ਕਿ ਦੇਸ਼ ’ਚ ਸਾਈਬਰ ਅਪਰਾਧਾਂ ਕਾਰਨ 9/11 ਹਮਲੇ ਵਰਗੇ ਚੁਣੌਤੀ ਸਾਹਮਣੇ ਆ ਰਹੀ ਹੈ। ਹੁਣ ਸਾਈਬਰ ਅਪਰਾਧਾਂ ਨੂੰ ਗੰਭੀਰ ਅੱਤਵਾਦੀ ਵਾਰਦਾਤ ਮੰਨਦੇ ਹੋਏ ਉਸ ਨਾਲ ਮੁਕਾਬਲੇ ਦੀ ਤਿਆਰੀ ਕੀਤੀ ਜਾ ਰਹੀ ਹੈ।
ਕ੍ਰਿਸਟੋਫਰ ਰੇ ਨੇ ਵਾਲ ਸਟ੍ਰੀਟ ਜਨਰਲ ਨੂੰ ਦੱਸਿਆ ਕਿ ਹੁਣ ਤਕ ਐੱਫਬੀਆਈ ਦੀ ਜਾਂਚ ’ਚ ਸੌ ਤਰ੍ਹਾਂ ਦੇ ਰੈਂਸਮਵੇਅਰ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਅਮਰੀਕਾ ਦੇ ਇਲਾਕੇ ਨੂੰ ਤਹਿਤ-ਨਹਿਸ ਕੀਤੇ ਜਾਣ ਦੀ ਸਾਜ਼ਿਸ਼ ਰਚੀ ਗਈ। ਇਨ੍ਹਾਂ ’ਚੋਂ ਕਈਆਂ ਦਾ ਸਬੰਧ ਸਿੱਧੇ ਤੌਰ ’ਤੇ ਰੂਸ ਨਾਲ ਸੀ।
ਪਿਛਲੇ ਹਫ਼ਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਰੈਂਸਮਵੇਅਰ ਹਮਲੇ ਲਈ ਰੂਸ ’ਤੇ ਜਵਾਬੀ ਕਾਰਵਾਈ ਕਰਨ ਬਾਰੇ ਬਰੀਕੀ ਨਾਲ ਅਧਿਐਨ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਅਮਰੀਕਾ ’ਚ ਸਾਈਬਰ ਹਮਲਿਆਂ ਦੀ ਸਰਕਾਰੀ ਸੰਸਥਾ ਹੀ ਨਹੀਂ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਵੀ ਸ਼ਿਕਾਰ ਹੋ ਰਹੀਆਂ ਹਨ। ਰੈਂਸਮਵੇਅਰ ਦੇ ਹਮਲੇ ਕੁਝ ਤਾਂ ਸਰਕਾਰ ਦੀ ਜਾਸੂਸੀ ਅਤੇ ਸਿਸਟਮ ਨੂੰ ਨੀਵਾਂ ਦਿਖਾਉਣ ਲਈ ਕੀਤੇ ਜਾ ਰਹੇ ਹਨ। ਪ੍ਰਾਈਵੇਟ ਸੈਕਟਰ ’ਚ ਇਹ ਸਾਈਬਰ ਹਮਲੇ ਰੂਸ ਅਤੇ ਚੀਨ ’ਚ ਬੈਠੇ ਅੱਤਵਾਦੀ ਗਿਰੋਹ ਅੰਜਾਮ ਦੇ ਰਹੇ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਉਨ੍ਹਾਂ ਵੱਲੋਂ ਫਿਰੌਤੀ ਮੰਗੀ ਜਾ ਰਹੀ ਹੈ।
ਰਾਸ਼ਟਰਪਤੀ ਜੋਅ ਬਾਡਿਨ ਨੇ ਪਿਛਲੇ ਦਿਨੀਂ ਇਕ ਆਦੇਸ਼ ’ਤੇ ਦਸਤਖ਼ਤ ਕੀਤੇ ਹਨ, ਜਿਸ ’ਚ ਸਾਈਬਰ ਹਮਲਿਆਂ ਨੂੰ ਗੰਭੀਰ ਅੱਤਵਾਦੀ ਵਾਰਦਾਤ ਮੰਨਦੇ ਹੋਏ ਸਖ਼ਤ ਕਾਰਵਾਈ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਆਦੇਸ਼ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਸਾਈਬਰ ਅਪਰਾਧੀਆਂ ਦੀ ਪਛਾਣ ਕਰਨ ਤੋਂ ਲੈ ਕੇ ਉਨ੍ਹਾਂ ਨੂੁੰ ਰੋਕਣ ਤਕ ਦੀ ਵਿਵਸਥਾ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾ ਰਿਹਾ ਹੈ। ਨਾਲ ਹੀ ਜਵਾਬੀ ਹਮਲੇ ਦੀ ਵੀ ਕਾਰਵਾਈ ਕੀਤੀ