18.21 F
New York, US
December 23, 2024
PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਖ਼ਤਰਨਾਕ ‘ਡੋਰੀਅਨ’ ਨੇ ਮਚਾਈ ਤਬਾਹੀ, ਹਜ਼ਾਰਾਂ ਘਰ ਬਰਬਾਦ

ਰੀਵੇਰੀਆ ਬੀਚ: ਖ਼ਤਰਨਾਕ ਤੂਫਾਨ ‘ਡੋਰੀਅਨ’ ਐਤਵਾਰ ਨੂੰ ਬਹਾਮਾਸ ‘ਚ ਤਬਾਹੀ ਮਚਾਉਣ ਤੋਂ ਬਾਅਦ ਅਮਰੀਕੀ ਤੱਟਾਂ ਵੱਲ ਵਧ ਰਿਹਾ ਹੈ। ਸਭ ਤੋਂ ਖ਼ਤਰਨਾਕ 5ਵੀਂ ਸ਼੍ਰੇਣੀ ਦੇ ਇਸ ਤੂਫਾਨ ਕਰਕੇ ਤੇਜ਼ ਹਵਾਵਾਂ ਤੇ ਬਾਰਸ਼ ਨਾਲ ਬਹਾਮਾਸ ‘ਚ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਤਬਾਹੀ ਦੇ ਡਰ ਤੋਂ ਹਜ਼ਾਰਾਂ ਲੋਕਾਂ ਨੂੰ ਤੱਟਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਕੈਰੀਬੀਆਈ ਦੀਪਾਂ ‘ਤੇ ਤੂਫਾਨ ਕਰਕੇ ਕਿੰਨੀ ਤਬਾਹੀ ਹੋਈ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਡੋਰੀਅਨ ਤੂਫਾਨ 185 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਹਾਮਾਸ ਦੇ ਪੱਛਮੀ-ਉੱਤਰੀ ‘ਚ ਸਥਿਤ ਅਬਾਕੋ ਦੀਪ ਦੇ ਤੱਟ ਤੋਂ ਲੰਘਿਆ। ਇਹ ਕੈਰੀਬੀਆਈ ਦੀਪਾਂ ਤੋਂ ਆਇਆ ਸਭ ਤੋਂ ਭਿਆਨਕ ਤੂਫਾਨ ਹੈ। ਇਹ ਅਟਲਾਂਟਿਕ ਬੇਸਿਨ ਤੋਂ ਉੱਠਣ ਵਾਲਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਬਣ ਰਿਹਾ ਹੈ।

ਅਮਰੀਕੀ ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਜਾਰੀ ਤਸਵੀਰਾਂ ਹਵਾ ਤੇ ਸਮੁਦਰੀ ਲਹਿਰਾਂ ਨਾਲ ਭਾਰੀ ਤਬਾਹੀ ਦੀ ਜਾਣਕਾਰੀ ਦੇ ਰਹੀ ਹੈ। ਅਬਾਕੋ ਦੀਪ ਦਾ ਇੱਕ ਹਿੱਸਾ ਜਲ-ਥਲ ਹੈ। ਮੌਸਮ ਵਿਭਾਗ ਨੇ 18 ਤੋਂ 23 ਫੁੱਟ ਉਚੀਆਂ ਲਹਿਰਾਂ ਉੱਠਣ ਦੀ ਚੇਤਾਵਨੀ ਦਿੱਤੀ ਹੈ।

ਐਤਵਾਰ ਦੀ ਰਾਤ ਨੂੰ ਡੋਰੀਅਰ ਬਹਾਮਾਸ ਤੋਂ ਲੰਘਿਆ ਸੀ। ਬਹਾਮਾਸ ਦੇ ਪ੍ਰਧਾਨ ਮੰਤਰੀ ਹੁਬਰਟ ਮਿਨਿਸ ਨੇ ਕਿਹਾ, “ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ਰਾਬ ਤੇ ਦੁਖੀ ਕਰਨ ਵਾਲਾ ਦਿਨ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਚੱਕਰਵਾਤ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਬਹਾਮਾਸ ਦੇ ਇਤਿਹਾਸ ‘ਚ ਅਜਿਹਾ ਕਦੇ ਨਹੀਂ ਵੇਖਿਆ।”
फटाफट ख़बरों के लिए हमे फॉलो करें फेसबुक

Related posts

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਯਾਦ ਕਰਦਿਆਂ ਪਾਈ ਭਾਵੁਕ ਪੋਸਟ, ਪੜ੍ਹ ਕੇ ਹਰ ਕਿਸੇ ਦਾ ਵਲੂੰਧਰਿਆ ਜਾਂਦੈ ਸੀਨਾ

On Punjab

ਅਮਰੀਕਾ ‘ਚ ਬਰਫ਼ਬਾਰੀ ਕਾਰਨ 1200 ਤੋਂ ਜ਼ਿਆਦਾ ਉਡਾਣਾਂ ਰੱਦ

On Punjab

Russia Ukraine War : ਪੁਤਿਨ ਦੇ ਹਮਲੇ ਦੇ ਜਵਾਬ ‘ਚ ਯੂਕਰੇਨ ਨੇ ਡੇਗੇ 5 ਰੂਸੀ ਜਹਾਜ਼ ਤੇ ਹੈਲੀਕਾਪਟਰ, ਜਾਣੋ 10 ਵੱਡੇ ਅਪਡੇਟਸ

On Punjab