66.16 F
New York, US
November 9, 2024
PreetNama
ਖਾਸ-ਖਬਰਾਂ/Important News

ਅਮਰੀਕਾ ‘ਚ 19 ਅਪ੍ਰੈਲ ਤੋਂ ਸਾਰੇ ਬਾਲਗਾਂ ਨੂੰ ਲੱਗੇਗਾ ਟੀਕਾ : ਬਾਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ 19 ਅਪ੍ਰਰੈਲ ਤੋਂ ਦੇਸ਼ ਦਾ ਹਰ ਬਾਲਗ ਕੋਰੋਨਾ ਦਾ ਟੀਕਾ ਲਗਵਾ ਸਕੇਗਾ। ਉਨ੍ਹਾਂ ਨੇ ਸਾਰੇ ਲੋਕਾਂ ਲਈ ਟੀਕਾਕਰਨ ਦਾ ਟੀਚਾ ਪਹਿਲਾਂ ਇਕ ਮਈ ਨਿਰਧਾਰਤ ਕੀਤਾ ਸੀ, ਜਿਸ ਨੂੰ ਹੁਣ ਦੋ ਹਫਤੇ ਘਟਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੈ। ਚੌਥੇ ਗੇੜ ਦਾ ਇਨਫੈਕਸ਼ਨ ਸਭ ਤੋਂ ਜ਼ਿਆਦਾ ਬਾਲਗਾਂ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ।ਬਾਇਡਨ ਨੇ ਵ੍ਹਾਈਟ ਹਾਊਸ ‘ਚ ਕਿਹਾ, ’19 ਅਪ੍ਰਰੈਲ ਤੋਂ 18 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਹਰ ਬਾਲਗ ਨੂੰ ਟੀਕਾਕਰਨ ਦੇ ਯੋਗ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਕੋਈ ਹੋਰ ਜ਼ਿਆਦਾ ਗੁਮਰਾਹ ਕਰਨ ਵਾਲੇ ਨਿਯਮ ਨਹੀਂ ਹਨ।’ ਰਾਸ਼ਟਰਪਤੀ ਨੇ 19 ਅਪ੍ਰਰੈਲ ਨੂੰ ਸਾਰੇ ਬਾਲਗਾਂ ਲਈ ਪਾਤਰਤਾ ਦਾ ਵਿਸਥਾਰ ਕਰਨ ਤੋਂ ਪਹਿਲਾਂ ਦੇਸ਼ ਭਰ ਦੇ ਸੀਨੀਅਰ ਨਾਗਰਿਕਾਂ ਨੂੰ ਟੀਕਾਕਰਨ ਕਰਵਾਉਣ ਦੀ ਵੀ ਅਪੀਲ ਕੀਤੀ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ 75 ਦਿਨਾਂ ਦੇ ਦਫਤਰ ਦੌਰਾਨ ਵੈਕਸੀਨ ਦੀ 150 ਮਿਲੀਅਨ (1.5 ਕਰੋੜ) ਖੁਰਾਕਾਂ ਨਾਗਰਿਕਾਂ ਨੂੰ ਦਿੱਤੀਆਂ ਗਈਆਂ। ਇਸ ਦੌਰਾਨ 75 ਫ਼ੀਸਦੀ ਸੀਨੀਅਰ ਨਾਗਰਿਕਾਂ ਨੂੰ ਵੈਕਸੀਨ ਦੀ ਘੱਟੋ- ਘੱਟ ਇਕ ਖ਼ੁਰਾਕ ਜ਼ਰੂਰ ਦਿੱਤੀ ਗਈ।

Related posts

Russia Missile Hits Ukraine : ਯੂਕਰੇਨੀ ਫ਼ੌਜ ਦੇ ਇਸ ਹਥਿਆਰ ਨਾਲ ਰੂਸੀ ਮਿਜ਼ਾਈਲਾਂ ਤੇ ਈਰਾਨੀ ਡਰੋਨਾਂ ਨੂੰ ਹਵਾ ‘ਚ ਕੀਤਾ ਨਸ਼ਟ

On Punjab

Weird News : ਜੁੜਵਾਂ ਭੈਣਾਂ ਨਾਲ ਹੋਇਆ ਅਜੀਬ ਸੰਯੋਗ, ਇਕੋ ਸਮੇਂ ਬਣੀਆਂ ਮਾਂਵਾਂ, ਪੁੱਤਰਾਂ ਨੂੰ ਦਿੱਤਾ ਜਨਮ

On Punjab

ਉੱਤਰ-ਭਾਰਤ ਦੀ ਸਭ ਤੋਂ ਵੱਡੀ ਕੱਪੜਾ ਮਾਰਕਿਟ ‘ਚ ਲੱਗੀ ਭਿਆਨਕ ਅੱਗ, ਸਾਜ਼ਿਸ਼ ਦਾ ਸ਼ੱਕ

On Punjab