30.13 F
New York, US
February 3, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ ਜਹਾਜ਼ ਹਾਦਸੇ ਦੇ ਮ੍ਰਿਤਕਾਂ ’ਚ ਦੋ ਭਾਰਤੀ ਮੂਲ ਦੇ ਵਿਅਕਤੀ

ਵਾਸ਼ਿੰਗਟਨ-ਅਮਰੀਕਾ ਦੇ ਰੋਨਾਲਡ ਰੀਗਨ ਕੌਮੀ ਹਵਾਈ ਅੱਡੇ ’ਤੇ ਫੌਜ ਦੇ ਇਕ ਹੈਲੀਕਾਪਟਰ ਅਤੇ ਅਮਰੀਕਨ ਏਅਰਲਾਈਨਜ਼ ਦੇ ਯਾਤਰੀ ਜਹਾਜ਼ ਵਿਚਾਲੇ ਹੋਈ ਟੱਕਰ ਵਿੱਚ ਮਾਰੇ ਗਏ 67 ਲੋਕਾਂ ਵਿੱਚ ਭਾਰਤੀ ਮੂਲ ਦੇ ਵੀ ਦੋ ਵਿਅਕਤੀ ਸ਼ਾਮਲ ਹਨ। ਮੀਡੀਆ ਵਿੱਚ ਆਈਆਂ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਅਮਰੀਕਾ ਵਿੱਚ 2001 ਦੇ ਬਾਅਦ ਤੋਂ ਇਹ ਸਭ ਤੋਂ ਘਾਤਕ ਜਹਾਜ਼ ਹਾਦਸਾ ਹੈ।

ਮਿਲੀ ਜਾਣਕਾਰੀ ਅਨੁਸਾਰ ਜੀਈ ਐਰੋਸਪੇਸ ਵਿੱਚ ਇੰਜਨੀਅਰ ਵਿਕੇਸ਼ ਪਟੇਲ ਅਤੇ ਵਾਸ਼ਿੰਗਟਨ ਦੀ ਵਸਨੀਕ ਕੰਸਲਟੈਂਟ ਅਸਰਾ ਹੁਸੈਨ ਰਜ਼ਾ ਵੀ ਜਹਾਜ਼ ਵਿੱਚ ਸਵਾਰ ਸੀ। ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਸੀ। ਗਰੇਟਰ ਸਿਨਸਿਨਾਟੀ ਦਾ ਵਸਨੀਕ ਪਟੇਲ ਕੰਪਨੀ ’ਚ ‘ਐੱਮਆਰਓ ਟਰਾਂਸਫਾਰਮੇਸ਼ਨਲ ਰੀਡਰ’ ਸੀ ਜੋ ਕਿ ਦੇਸ਼ ਭਰ ਵਿੱਚ ਯਾਤਰਾ ਕਰਦਾ ਸੀ। ਜੀਈ ਐਰੋਸਪੇਸ ਦੇ ਪ੍ਰਧਾਨ ਲੈਰੀ ਕਲਪ ਨੇ ਜਹਾਜ਼ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਕਰਮਚਾਰੀ ਦੀ ਪਛਾਣ ਪਟੇਲ ਦੇ ਰੂਪ ਵਿੱਚ ਕੀਤੀ। ਉੱਧਰ, ਰਜ਼ਾ (26) ਦੇ ਸਹੁਰੇ ਡਾ. ਹਾਸ਼ਿਮ ਰਜ਼ਾ ਨੇ ‘ਸੀਐੱਨਐੱਨ’ ਨੂੰ ਦੱਸਿਆ ਕਿ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਉਨ੍ਹਾਂ ਦੀ ਨੂੰਹ ਵੀ ਸ਼ਾਮਲ ਹੈ। ਹਾਸ਼ਿਮ ਨੇ ਦੱਸਿਆ ਕਿ ਰਜ਼ਾ ਨੇ 2020 ਵਿੱਚ ਇੰਡਿਆਨਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਸੀ। ਉਸ ਦਾ ਪੁੱਤਰ ਤੇ ਰਜ਼ਾ ਇੱਕੋ ਕਾਲਜ ਵਿੱਚ ਪੜ੍ਹਦੇ ਸਨ ਅਤੇ ਅਗਸਤ 2023 ਵਿੱਚ ਦੋਹਾਂ ਨੇ ਵਿਆਹ ਕੀਤਾ ਸੀ। ਹਾਸ਼ਿਮ ਨੇ ਦੱਸਿਆ ਕਿ ਰਜ਼ਾ ਵਾਸ਼ਿੰਗਟਨ ਵਿੱਚ ਇਕ ਸਲਾਹਕਾਰ ਸੀ ਜੋ ਇਕ ਹਸਪਤਾਲ ਨਾਲ ਜੁੜੇ ਪ੍ਰਾਜੈਕਟ ’ਤੇ ਕੰਮ ਕਰ ਰਹੀ ਅਤੇ ਇਸੇ ਸਬੰਧ ਵਿੱਚ ਉਹ ਮਹੀਨੇ ਵਿੱਚ ਦੋ ਵਾਰ ਵਿਚਿਟਾ ਜਾਂਦੀ ਸੀ। ਅਸਰਾ ਰਜ਼ਾ ਦੇ ਪਤੀ ਹਮਾਦ ਰਜ਼ਾ ਨੇ ਕਿਹਾ ਕਿ ਉਸ ਦੀ ਪਤਨੀ ਨੇ ਉਸ ਨੂੰ ਸੁਨੇਹਾ ਭੇਜਿਆ ਸੀ ਕਿ ਉਨ੍ਹਾਂ ਦਾ ਜਹਾਜ਼ ਉਤਰਨ ਵਾਲਾ ਹੈ ਪਰ ਜਦੋਂ ਉਹ ਅਸਰਾ ਨੂੰ ਲੈਣ ਲਈ ਹਵਾਈ ਅੱਡੇ ’ਤੇ ਪੁੱਜਿਆ ਉਦੋਂ ਤੱਕ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਚੁੱਕੀ ਸੀ।

Related posts

ਨਿਊਯਾਰਕ ਦੇ ਗਵਰਨਰ ‘ਤੇ 11 ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼, ਬਾਈਡਨ ਬੋਲੇ- ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ

On Punjab

ਡੋਨਾਲਡ ਟਰੰਪ ਦਾ ਐਲਾਨ, ਅਮਰੀਕਾ ‘ਚ ਅਗਲੇ 60 ਦਿਨਾਂ ਤੱਕ ਇਮੀਗ੍ਰੇਸ਼ਨ ਸਸਪੈਂਡ

On Punjab

Manmohan Singh writes to PM Modi, suggests ways to tackle second wave of Covid-19

On Punjab