26.56 F
New York, US
December 26, 2024
PreetNama
ਖਾਸ-ਖਬਰਾਂ/Important News

ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ! ਜੋ ਬਿਡੇਨ ਦਾ ਵੱਡਾ ਦਾਅਵਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੇ ਸਾਬਕਾ ਯੂਐਸ ਉਪ ਰਾਸ਼ਟਰਪਤੀ ਜੋ ਬਿਡੇਨ ਦਾ ਕਹਿਣਾ ਹੈ ਕਿ ਜੇ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਐਚ-1 ਬੀ ਵੀਜ਼ਾ ‘ਤੇ ਲੱਗੀ ਅਸਥਾਈ ਮੁਅੱਤਲੀ ਨੂੰ ਹਟਾ ਦੇਣਗੇ। ਇਸ ਨਾਲ ਸਭ ਤੋਂ ਵੱਧ ਲਾਭ ਭਾਰਤੀਆਂ ਨੂੰ ਹੋਏਗਾ।

23 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1 ਬੀ ਵੀਜ਼ਾ ਤੇ ਹੋਰ ਮਹੱਤਵਪੂਰਣ ਵਿਦੇਸ਼ੀ ਵਰਕ ਵੀਜ਼ਾ ‘ਤੇ ਸਾਲ 2020 ਦੇ ਅੰਤ ਤਕ ਪਾਬੰਦੀ ਲਗਾ ਦਿੱਤੀ ਸੀ। ਇਸ ਨਾਲ ਭਾਰਤ ਦੇ ਆਈਟੀ ਪੇਸ਼ੇਵਰਾਂ ਨੂੰ ਇੱਕ ਵੱਡਾ ਝਟਕਾ ਲੱਗਾ ਸੀ ਕਿਉਂਕਿ ਵੱਡੀ ਗਿਣਤੀ ‘ਚ ਭਾਰਤੀ ਅਮਰੀਕੀ ਵਰਕ ਵੀਜ਼ਾ ਤੇ ਕੰਮ ਕਰਦੇ ਸਨ।

ਹੁਣ ਇਸ ਮਾਮਲੇ ਤੇ ਬੋਲਦੇ ਹੋਏ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਇਹ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਿਕ ਜੇਕਰ ਉਹ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾ ਜਿੱਤ ਜਾਂਦੇ ਹਨ ਤਾਂ ਉਹ ਇਸ ਰੋਕ ਨੂੰ ਹੱਟਾ ਦੇਣਗੇ।

ਐਚ-1 ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਲਗਾਉਣ ਦੀ ਆਗਿਆ ਦਿੰਦਾ ਹੈ। ਜਿਸ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਇਸ ‘ਤੇ ਨਿਰਭਰ ਕਰਦੀਆਂ ਹਨ ਕਿ ਉਹ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ’ ਤੇ ਰੱਖਦੇ ਹਨ।

Related posts

ਡੋਨਾਲਡ ਟਰੰਪ ਦੇ ਅਕਾਊਂਟ ’ਤੇ ਬੈਨ ‘ਖ਼ਤਰਨਾਕ ਮਿਸਾਲ’, ਟਵਿੱਟਰ ਜੀਈਓ ਜੈਕ ਡੋਰਸੀ ਨੇ ਤੋੜੀ ਚੁੱਪੀ

On Punjab

ਸਿੱਖਾਂ ਖ਼ਿਲਾਫ਼ ਜ਼ੁਲਮ ਰੋਕਣ ਲਈ ਕਾਂਗਰਸੀ ਆਗੂ ਨੇ ਜੋਅ ਬਾਇਡਨ ਨੂੰ ਲਿਖਿਆ ਪੱਤਰ

On Punjab

WHO ਖ਼ਿਲਾਫ਼ ਟਰੰਪ ਪ੍ਰਸ਼ਾਸਨ ਦਾ ਸਖ਼ਤ ਐਕਸ਼ਨ, ਛੇ ਕਰੋੜ ਡਾਲਰ ਦਾ ਭੁਗਤਾਨ ਨਾ ਕਰਨ ਦਾ ਐਲਾਨ

On Punjab