17.92 F
New York, US
December 22, 2024
PreetNama
ਖਾਸ-ਖਬਰਾਂ/Important News

ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਤੋਂ ਬਾਅਦ ਅਫਗਾਨਿਸਤਾਨ ‘ਚ ਵੱਡਾ ਧਮਾਕਾ, 3 ਦੀ ਮੌਤ

Dispute over prisoners: ਕਾਬੁਲ: ਅਮਰੀਕਾ ਤੇ ਤਾਲਿਬਾਨ ਵਿੱਚ ਬੀਤੇ ਕੁਝ ਦਿਨ ਪਹਿਲਾਂ ਸ਼ਾਂਤੀ ਦਾ ਸਮਝੌਤਾ ਕੀਤਾ ਗਿਆ ਸੀ । ਪਰ ਇਸ ਸਮਝੌਤੇ ਦੇ ਦੋ ਦਿਨ ਬਾਅਦ ਅਫਗਾਨਿਸਤਾਨ ਵਿੱਚ ਇੱਕ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 11 ਲੋਕ ਜ਼ਖਮੀ ਹੋ ਗਏ ਹਨ । ਦਰਅਸਲ, ਇਹ ਧਮਾਕਾ ਨਾਦਿਰ ਸ਼ਾਹ ਕੋਟ ਇਲਾਕੇ ਵਿੱਚ ਇੱਕ ਫੁੱਟਬਾਲ ਮੈਚ ਦੌਰਾਨ ਹੋਇਆ ਹੈ ।

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਧਮਾਕਾ ਤਾਲਿਬਾਨ ਵਲੋਂ ਸ਼ਾਂਤੀ ਸਮਝੌਤਾ ਹੋਣ ਤੋਂ ਬਾਅਦ ਹੋਇਆ ਹੈ । ਦੱਸ ਦੇਈਏ ਕਿ ਪੰਜ ਹਜ਼ਾਰ ਤਾਲਿਬਾਨੀ ਕੈਦੀਆਂ ਦੀ ਰਿਹਾਈ ਤੋਂ ਅਫਗਾਨਿਸਤਾਨ ਦੇ ਇਨਕਾਰ ਤੋਂ ਬਾਅਦ ਤਾਲਿਬਾਨ ਭੜਕਿਆ ਹੋਇਆ ਹੈ । ਫਿਲਹਾਲ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਵਲੋਂ ਨਹੀਂ ਲਈ ਗਈ ਹੈ ।

ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਇੱਕ ਵਾਰ ਫਿਰ ਉਸ ਵੇਲੇ ਝਟਕਾ ਲੱਗਿਆ, ਜਦੋਂ ਤਾਲਿਬਾਨ ਨੇ ਇਹ ਸਾਫ ਕਰ ਦਿੱਤਾ ਸੀ ਕਿ ਉਹ ਅਫਗਾਨਿਸਤਾਨ ਦੇ ਸਬੰਧ ਪੱਖਾਂ ਦੀ ਗੱਲਬਾਤ ਵਿੱਚ ਉਸ ਸਮੇਂ ਹੀ ਹਿੱਸਾ ਲੈਣਗੇ ਜਦੋਂ ਅਮਰੀਕਾ ਦੇ ਨਾਲ ਹੋਏ ਸਮਝੌਤੇ ਤਹਿਤ ਉਸ ਦੇ 5000 ਕੈਦੀਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ । ਜਦਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਵਾਅਦਾ ਨਹੀਂ ਕਰ ਸਕਦੇ ।

Related posts

Melatonin For Good Sleep: ਨੀਂਦ ਦੀਆਂ ਗੋਲੀਆਂ ਲੈਣ ਵਾਲੇ ਸਾਵਧਾਨ! ਥੋੜ੍ਹੀ ਜਿਹੀ ਅਣਗਹਿਲੀ ਪੈ ਸਕਦੀ ਜੀਵਨ ‘ਤੇ ਭਾਰੀ

On Punjab

Plane Crash: ਅਮਰੀਕਾ ਦੇ ਕੈਲੀਫੋਰਨੀਆ ‘ਚ ਦੋ ਜਹਾਜ਼ ਹਵਾ ‘ਚ ਟਕਰਾਏ, ਕਈਆਂ ਦੀ ਮੌਤ ਦਾ ਖਦਸ਼ਾ

On Punjab

ਜੰਗ ਤੋਂ ਬਾਅਦ ਅਚਾਨਕ ਬਾਰਿਸ਼ ’ਚ ਡੁੱਬਿਆ ਇਹ ਦੇਸ਼, ਚਾਰੇ ਪਾਸੇ ਮੱਚੀ ਤਰਾਹੀਮਾਮ… 33 ਲੋਕਾਂ ਦੀ ਮੌਤ!

On Punjab