PreetNama
ਖਾਸ-ਖਬਰਾਂ/Important News

ਅਮਰੀਕਾ ਤੇ ਚੀਨ ਮੁਕਾਬਲੇ ਨੂੰ ਤਿਆਰ, ਸੱਤ ਮਹੀਨਿਆਂ ‘ਚ ਪਹਿਲੀ ਵਾਰ ਬਾਇਡਨ ਤੇ ਜਿਨਪਿੰਗ ਦਰਮਿਆਨ ਫੋਨ ‘ਤੇ ਹੋਈ ਗੱਲ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੋ ਪੱਖੀ ਰਿਸ਼ਤਿਆਂ ਦੀ ਕੁੜੱਤਣ ਘੱਟ ਕਰਨ ਦੇ ਇਰਾਦੇ ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸੱਤ ਮਹੀਨਿਆਂ ‘ਚ ਪਹਿਲੀ ਵਾਰੀ ਫੋਨ ‘ਤੇ 90 ਮਿੰਟਾਂ ਤਕ ਗੱਲਬਾਤ ਕੀਤੀ ਹੈ। ਇਸਨੂੰ ਲੈ ਕੇ ਵ੍ਹਾਈਟ ਹਾਊਸ ਨੇ ਕਿਹਾ ਕਿ ਬਾਇਡਨ ਨੇ ਜਿਨਪਿੰਗ ਨੂੰ ਇਹ ਸੰਦੇਸ਼ ਦਿੱਤਾ ਕਿ ਦੁਨੀਆ ਦੇ ਦੋ ਵੱਡੇ ਅਰਥਚਾਰੇ ਰਹਿੰਦਿਆਂ ਦੋਵੇਂ ਦੇਸ਼ ਮੁਕਾਬਲੇਬਾਜ਼ ਰਹਿਣ, ਪਰ ਭਵਿੱਖ ‘ਚ ਅਜਿਹੀ ਕੋਈ ਸਥਿਤੀ ਨਾ ਹੋਵੇ ਜਿੱਥੇ ਦੋਵੇਂ ਦੇਸ਼ਾਂ ‘ਚ ਸੰਘਰਸ਼ ਦੇ ਹਾਲਾਤ ਹੋ ਜਾਣ।

ਬਾਇਡਨ ਦੇ ਅਹੁਦਾ ਸੰਭਾਲਣ ਦੇ ਬਾਅਦ ਤੋਂ ਦੋਵੇਂ ਆਗੂਆਂ ਵਿਚਾਲੇ ਇਹ ਗੱਲਬਾਤ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਕੁੜੱਤਣ ਨਾਲ ਭਰੇ ਮੁੱਦਿਆਂ ਦੀ ਕੋਈ ਕਮੀ ਨਹੀਂ ਹੈ। ਚੀਨ ਵਲੋਂ ਕੀਤੀ ਜਾ ਰਹੀ ਸਾਈਬਰ ਸੁਰੱਖਿਆ ਉਲੰਘਣਾ, ਕੋਰੋਨਾ ਵਾਇਰਸ ਮਹਾਮਾਰੀ ਨਾਲ ਨਿਪਟਣ ਦੇ ਤਰੀਕੇ ਤੋਂ ਅਮਰੀਕਾ ਨਾਰਾਜ਼ ਹੈ। ਹਾਲੀਆ ਵ੍ਹਾਈਟ ਹਾਊਸ ਨੇ ਚੀਨੀ ਵਪਾਰ ਨਿਯਮਾਂ ਨੂੰ ਜ਼ਬਰਦਸਤੀ ਤੇ ਗਲਤ ਦੱਸਿਆ ਸੀ। ਹਾਲਾਂਕਿ ਬਾਇਡਨ ਦੀ ਗੱਲਬਾਤ ਦਾ ਕੇਂਦਰ ਤਿੱਖੇ ਮੁੱਦਿਆਂ ‘ਤੇ ਨਹੀਂ ਸੀ। ਇਸਦੀ ਬਜਾਏ ਉਨ੍ਹਾਂ ਦੇ ਕਾਰਜਕਾਲ ‘ਚ ਅਨਿਸ਼ਚਿਤ ਰੂਪ ਨਾਲ ਇਕ ਮਜ਼ਬੂਤ ਸ਼ੁਰੂਆਤ ਲਈ ਅਮਰੀਕਾ-ਚੀਨ ਸਬੰਧਾਂ ਲਈ ਅੱਗੇ ਦੇ ਰਸਤੇ ‘ਤੇ ਚਰਚਾ ਕਰਨ ‘ਤੇ ਕੇਂਦਰਿਤ ਸੀ।

ਵ੍ਹਾਈਟ ਹਾਊਸ ਨੇ ਇਕ ਬਿਆਨ ‘ਚ ਕਿਹਾ, ਦੋਵੇਂ ਆਗੂਆਂ ਵਿਚਾਲੇ ਇਕ ਵਿਆਪਕ, ਰਣਨੀਤਕ ਚਰਚਾ ਹੋਈ ਜਿਸ ਵਿਚ ਉਨ੍ਹਾਂ ਨੇ ਉਨ੍ਹਾਂ ਖੇਤਰਾਂ ‘ਤੇ ਚਰਚਾ ਕੀਤੀ ਜਿੱਥੇ ਸਾਡੇ ਹਿੱਤ ਮਿਲਦੇ ਹਨ ਤੇ ਉਨ੍ਹਾਂ ਖੇਤਰਾਂ ‘ਤੇ ਜਿੱਥੇ ਸਾਡੇ ਹਿੱਤ, ਮੁੱਲ ਤੇ ਦਿ੍ਸ਼ਟੀਕੋਣ ਅਲੱਗ ਹੁੰਦੇ ਹਨ। ਅਮਰੀਕੀ ਸਰਕਾਰ ਨੂੰ ਉਮੀਦ ਹੈ ਕਿ ਵਧਦੇ ਮਤਭੇਦਾਂ ਦੇ ਬਾਵਜੂਦ ਦੋਵੇਂ ਪੱਖ ਪੌਣ ਪਾਣੀ ਬਦਲਾਅ ਤੇ ਕੋਰੀਆਈ ਪ੍ਰਰਾਇਦਵੀਪ ‘ਤੇ ਪਰਮਾਣੂ ਸੰਕਟ ਰੋਕਣ ਸਮੇਤ ਆਪਸੀ ਸਰੋਕਾਰ ਦੇ ਮੁੱਦਿਆਂ ‘ਤੇ ਮਿਲ ਕੇ ਕੰਮ ਕਰ ਸਕਦੇ ਹਨ।

ਉੱਥੇ, ਏਐੱਨਆਈ ਦੇ ਮੁਤਾਬਕ ਸ਼ੀ ਚਿਨਪਿੰਗ ਨੇ ਫੋਨ ‘ਤੇ ਕਿਹਾ ਕਿ ਜੇਕਰ ਦੋਵੇਂ ਦੇਸ਼ ਇਕ ਦੂਜੇ ਨਾਲ ਇਸੇ ਤਰ੍ਹਾਂ ਹੀ ਉਲਝਦੇ ਰਹਿਣਗੇ ਤਾਂ ਇਸ ਨਾਲ ਸਮੁੱਚੀ ਦੁਨੀਆ ਨੂੰ ਨੁਕਸਾਨ ਹੋਵੇਗਾ। ਪਰ ਜੇਕਰ ਦੋਵੇਂ ਮਿਲ ਕੇ ਕੰਮ ਕਰਨਗੇ ਤਾਂ ਇਸ ਨਾਲ ਦੁਨੀਆ ਦਾ ਹੀ ਭਲਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਬਾਇਡਨ ਦੇ ਸੱਦੇ ‘ਤੇ ਜਿਨਪਿੰਗ ਨੇ ਖੁਸ਼ ਹੋਏ ਤੇ ਕਿਹਾ ਕਿ ਦੋਵੇਂ ਧਿਰਾਂ ਨੂੰ ਵਾਤਾਵਰਨ ਪਰਿਵਰਤਨ, ਮਹਾਮਾਰੀ ਤੋਂ ਬਚਾਅ ਤੇ ਦੁਨੀਆ ਦੇ ਆਰਥਿਕ ਨੁਕਸਾਨ ਤੋਂ ਉਭਰਨ ਦੀ ਪ੍ਰਕਿਰਿਆ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਪ੍ਰਕਿਰਿਆ ‘ਚ ਦੋਵੇਂ ਦੇਸ਼ਾਂ ਨੂੰ ਇਕ ਦੂਜੇ ਦੇ ਮਤਭੇਦਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ।

Related posts

ਪਤਨੀ ਤੇ ਪੁੱਤ ਵੱਲੋਂ ਝਾੜੂ ਫੜਨ ਮਗਰੋਂ ਦੂਲੋ ਕਾਂਗਰਸ ਨੂੰ ਚੁੱਭੇ

On Punjab

ਐਲਨ ਮਸਕ ਨੇ ਗਾਜ਼ਾ ‘ਚ ਸਟਾਰਲਿੰਕ ਇੰਟਰਨੈੱਟ ਦੇਣ ਦਾ ਕੀਤਾ ਐਲਾਨ, ਭੜਕਿਆ ਇਜ਼ਰਾਈਲ, ਦਿੱਤੀ ਇਹ ਧਮਕੀ

On Punjab

ਅਮਰੀਕਾ ‘ਚ ਭਾਰਤੀ ਬੰਦੇ ਦਾ ਕਾਰਾ, ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ, ਲਾਸ਼ਾਂ ਲੈ ਥਾਣੇ ਪਹੁੰਚਿਆ

On Punjab