coronavirus effects relationship with china: ਕੋਰੋਨਾ ਵਾਇਰਸ ਦਾ ਚੀਨ ਦੇ ਅੰਤਰਰਾਸ਼ਟਰੀ ਸੰਬੰਧਾਂ ‘ਤੇ ਅਸਰ ਪੈਂਦਾ ਜਾਪ ਰਿਹਾ ਹੈ। ਅਮਰੀਕਾ ਚੀਨ ‘ਤੇ ਨਿਰੰਤਰ ਹਮਲਾਵਰ ਰਿਹਾ ਹੈ, ਹੁਣ ਬ੍ਰਿਟੇਨ ਵਿੱਚ ਵੀ ਹੱਲਚਲ ਤੇਜ਼ ਹੋ ਗਈ ਹੈ। ਦਰਅਸਲ, ਬ੍ਰਿਟੇਨ ਦੀ ਖੁਫੀਆ ਏਜੰਸੀ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਚੀਨ ਨਾਲ ਸਬੰਧਾਂ ਦਾ ਮੁੜ ਮੁਲਾਂਕਣ ਕਰਨ ਦੀ ਜ਼ਰੂਰਤ ਹੈ। ਉਹ ਚਾਹੁੰਦੇ ਹਨ ਕਿ ਉੱਚ ਤਕਨੀਕੀ ਅਤੇ ਰਣਨੀਤਕ ਉਦਯੋਗਾਂ ਵਿੱਚ ਚੀਨੀ ਨਿਵੇਸ਼ ਨੂੰ ਨਿਯੰਤਰਿਤ ਕੀਤਾ ਜਾਵੇ। ਇੱਕ ਬ੍ਰਿਟਿਸ਼ ਡਿਪਲੋਮੈਟ, ਜਿਸ ਨੇ ਚੀਨ ਵਿੱਚ ਕੰਮ ਕੀਤਾ ਹੈ, ਚਾਰਲਸ ਪਾਰਟਨ ਦਾ ਕਹਿਣਾ ਹੈ ਕਿ ਲੰਡਨ-ਬੀਜਿੰਗ ਸਬੰਧਾਂ ਉੱਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਚੀਨ ਇਸ ਨੂੰ ਲੰਬੇ ਸਮੇਂ ਲਈ ਪੱਛਮੀ ਦੇਸ਼ਾਂ ਨਾਲ ਇੱਕ ਮੁਕਾਬਲੇ ਵਜੋਂ ਵੇਖਦਾ ਹੈ। ਦੱਸ ਦਈਏ ਕਿ ਬ੍ਰਿਟੇਨ ਵਿੱਚ ਕੋਰਨਾ ਵਾਇਰਸ ਕਾਰਨ 10,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।
ਮਿਲੀ ਜਾਣਕਰੀ ਦੇ ਅਨੁਸਾਰ, ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮਹਾਂਮਾਰੀ ਦੇ ਨਾਲ ਸਫਲਤਾਪੂਰਵਕ ਨਜਿੱਠਿਆ ਹੈ ਅਤੇ ਹੁਣ ਉਹ ਆਪਣੇ ਵਨ-ਪਾਰਟੀ ਮਾਡਲ ਦਾ ਬਚਾਅ ਕਰੇਗਾ, ਜਦਕਿ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਬੋਰਿਸ ਜਾਨਸਨ ਅਤੇ ਹੋਰ ਮੰਤਰੀਆਂ ਨੂੰ ਯਥਾਰਥਵਾਦੀ ਸੋਚ ਅਪਣਾਉਣੀ ਪਵੇਗੀ ਅਤੇ ਉਨ੍ਹਾਂ ਨੂੰ ਵਿਚਾਰਨਾ ਪਏਗਾ ਕਿ ਬ੍ਰਿਟੇਨ ਹੁਣ ਚੀਨੀ ਰਿਸ਼ਤੇ ‘ਤੇ ਕੀ ਪ੍ਰਤੀਕਰਮ ਦੇਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਯੂਕੇ ਉੱਚ ਤਕਨੀਕੀ ਕੰਪਨੀਆਂ ਜਿਵੇਂ ਕਿ ਡਿਜੀਟਲ ਕਮਿਓਨੀਕੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਪਾਬੰਦੀ ਲਗਾਉਣਾ ਚਾਹੁੰਦੀ ਹੈ? ਦੱਸ ਦੇਈਏ ਕਿ ਜੌਨਸਨ ਖੁਦ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ ਕੱਲ੍ਹ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਮੰਨਿਆ ਜਾਂਦਾ ਹੈ ਕਿ ਬ੍ਰਿਟੇਨ ਦੀ ਵਿਦੇਸ਼ੀ ਖੁਫੀਆ ਸੇਵਾ ਐਮਆਈ 6 ਨੇ ਮੰਤਰੀਆਂ ਨੂੰ ਕਿਹਾ ਹੈ ਕਿ ਚੀਨ ਨੇ ਕੋਰੋਨਾ ਕੇਸਾਂ ਅਤੇ ਮੌਤਾਂ ਦੀ ਗਿਣਤੀ ਘਟਾ ਦਿੱਤੀ ਹੈ ਅਤੇ ਵ੍ਹਾਈਟ ਹਾਊਸ ਵਿੱਚ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੇ ਵੀ ਕੁੱਝ ਅਜਿਹਾ ਹੀ ਕਿਹਾ ਸੀ। ਖੁਫੀਆ ਏਜੰਸੀਆਂ ਜ਼ੋਰ ਦੇ ਰਹੀਆਂ ਹਨ ਕਿ ਕੁੱਝ ਮਹੀਨਿਆਂ ਤੋਂ ਚੀਨੀ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਵੇ। ਉਸੇ ਸਮੇਂ, ਘਰੇਲੂ ਖੁਫੀਆ ਐਮਆਈ 5 ਦੇ ਨਵੇਂ ਡਾਇਰੈਕਟਰ ਜਨਰਲ, ਕੇਨ ਮੈਕੂਲਮ, ਮਹੀਨੇ ਦੇ ਅੰਤ ਵਿੱਚ ਅਹੁਦਾ ਸੰਭਾਲਣਗੇ ਅਤੇ ਉਨ੍ਹਾਂ ਨੂੰ ਇਸ ਵਾਅਦੇ ਨਾਲ ਲਿਆਇਆ ਜਾ ਰਿਹਾ ਹੈ ਕਿ ਸੰਗਠਨ ਹੁਣ ਚੀਨ ‘ਤੇ ਵਿਸ਼ੇਸ਼ ਨਜ਼ਰ ਰੱਖੇਗਾ।
ਇਸ ਦੇ ਨਾਲ ਹੀ, ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਰੱਖਿਆ ਮੰਤਰੀ ਬੇਨ ਵੇਲਸ, ਸੰਸਦ ਵਿੱਚ ਸਦਨ ਦੇ ਨੇਤਾ ਜੈਕਬ ਰੀਸ-ਮੋਗ ਵੀ ਚੀਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਹਾਲਾਂਕਿ, ਡੇਵਿਡ ਕੈਮਰਨ ਅਤੇ ਜਾਰਜ ਓਸਬਰਨ ਦੀਆਂ ਸਰਕਾਰਾਂ ਵਿੱਚ ਚੀਨੀ ਨਿਵੇਸ਼ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਸੀ। ਇਹ ਨਿਵੇਸ਼ ਪ੍ਰਮਾਣੂ ਊਰਜਾ ਅਤੇ ਦੂਰਸੰਚਾਰ ਖੇਤਰ ਵਿੱਚ ਹੋ ਰਹੇ ਸਨ। ਹਾਲਾਂਕਿ, ਜਦੋਂ ਤਾਰੀਜਾ ਮੈ ਨੇ ਅਹੁਦਾ ਸੰਭਾਲਿਆ ਸੀ ਤਾਂ ਤਾਰੀਜਾ ਨੇ ਚੀਨੀ ਜਨਰਲ ਪ੍ਰਮਾਣੂ ਪਾਵਰ ਸਮੂਹ ਦੇ ਨਿਵੇਸ਼ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਸਨ, ਹਾਲਾਂਕਿ ਬਾਅਦ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।