amrit singh Deputy Constable Sikh: ਅਮਰੀਕਾ ‘ਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦਸਤਾਰਧਾਰੀ ਅੰਮ੍ਰਿਤ ਸਿੰਘ ਨੇ ਅਮਰੀਕਾ ਦੇ ਟੈਕਸਾਸ ਰਾਜ ‘ਚ ਹੈਰਿਸ ਕਾਊਂਟੀ ‘ਚ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਦੇ ਰੂਪ ਵਿਚ ਸਹੁੰ ਚੁੱਕ ਕੇ ਇਤਿਹਾਸ ਰਚਿਆ ਹੈ।
ਦੱਸ ਦਈਏ 21 ਸਾਲ ਦੇ ਅੰਮ੍ਰਿਤ ਸਿੰਘ ਨੂੰ ਡਿਊਟੀ ਨਿਭਾਉਣ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਜਿਵੇਂ ਪੱਗ, ਦਾੜ੍ਹੀ ਅਤੇ ਕੇਸ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।
ਅੰਮ੍ਰਿਤ ਸਿੰਘ ਹਮੇਸ਼ਾਂ ਸ਼ਾਂਤੀ ਅਧਿਕਾਰੀ ਵਜੋਂ ਕੰਮ ਕਰਨਾ ਚਾਹੁੰਦੇ ਸਨ। ਉਸਨੇ ਕਈ ਸਾਲ ਕਾਨੂੰਨ ਲਾਗੂ ਕਰਨ ਵਾਲੇ ਐਕਸਪਲੋਰਰ ਪ੍ਰੋਗਰਾਮਾਂ ਅਤੇ ਪੰਜ ਮਹੀਨੇ ਇੱਕ ਪੁਲਿਸ ਸਿਖਲਾਈ ਅਕੈਡਮੀ ਵਿੱਚ ਬਿਤਾਏ। ਸਿੰਘ ਨੇ ਕਿਹਾ, “ਵੱਡਾ ਹੋ ਕੇ ਮੈਂ ਹਮੇਸ਼ਾਂ ਡਿਪਟੀ ਬਣਨਾ ਚਾਹੁੰਦਾ ਸੀ ਅਤੇ ਸਿੱਖ ਧਰਮ ਵੀ ਮੇਰੇ ਲਈ ਬਹੁਤ ਮਹੱਤਵਪੂਰਨ ਸੀ।”